ਪੰਜਾਬ ਸਰਕਾਰ ਨੇ ਸਹਾਇਕ ਡਾਇਰੈਕਟਰ ਰਾਮ ਲਾਲ ਚੋਪੜਾ ਨੂੰ ਦਿੱਤੀ ਤਰੱਕੀ, ਬਣਾਇਆ ਪ੍ਰਾਹੁਣਚਾਰੀ ਵਿਭਾਗ ਦਾ ਡਿਪਟੀ ਡਾਇਰੈਕਟਰ
Babushahi Network
ਚੰਡੀਗੜ੍ਹ, 23 ਅਗਸਤ 2026: ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ 'ਤੇ ਅਹਿਮ ਤਰੱਕੀ ਕਰਦਿਆਂ ਪ੍ਰਾਹੁਣਚਾਰੀ ਵਿਭਾਗ ਦੇ ਸਹਾਇਕ ਡਾਇਰੈਕਟਰ ਰਾਮ ਲਾਲ ਚੋਪੜਾ ਨੂੰ ਪਦ-ਉੱਨਤ (Promote) ਕਰਕੇ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਵਿਭਾਗੀ ਤਰੱਕੀ ਕਮੇਟੀ ਵੱਲੋਂ 19 ਅਗਸਤ 2026 ਨੂੰ ਹੋਈ ਮੀਟਿੰਗ ਵਿੱਚ ਕੀਤੀ ਗਈ ਸਿਫ਼ਾਰਸ਼ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ ਹੈ। ਰਾਮ ਲਾਲ ਚੋਪੜਾ ਨੂੰ 'ਦ ਪੰਜਾਬ ਸਿਵਲ ਸਰਵਿਸਿਜ਼ (ਰਿਵਾਈਜ਼ਡ ਪੇ) ਰੂਲਜ਼, 2021' ਦੇ ਲੈਵਲ-17 (₹53600-170100) ਤਨਖਾਹ ਸਕੇਲ ਵਿੱਚ ਉੱਨਤ ਕੀਤਾ ਗਿਆ ਹੈ।
- Download Babushahi App
-
-