ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਇੱਕ ਜੱਜ ਦਾ ਤਬਾਦਲਾ
ਚੰਡੀਗੜ੍ਹ ਵਿਖੇ ਰਜਿਸਟਰਾਰ (ਵਿਜੀਲੈਂਸ) ਨਿਯੁਕਤ
ਕੁਲਜਿੰਦਰ ਸਰਾ
ਚੰਡੀਗੜ੍ਹ, 25 ਮਾਰਚ 2026: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਚੀਫ਼ ਜਸਟਿਸ ਵੱਲੋਂ ਇੱਕ ਅਹਿਮ ਹੁਕਮ ਜਾਰੀ ਕਰਦਿਆਂ ਸੀਨੀਅਰ ਜੱਜ ਸ਼੍ਰੀਮਤੀ ਨਵਜੋਤ ਕੌਰ ਦੀ ਨਵੀਂ ਤਾਇਨਾਤੀ ਕੀਤੀ ਗਈ ਹੈ। ਸ਼੍ਰੀਮਤੀ ਨਵਜੋਤ ਕੌਰ ਨੂੰ ਹਾਈਕੋਰਟ ਦੇ ਅਦਾਲਤੀ ਅਮਲੇ ਵਿੱਚ ਰਜਿਸਟਰਾਰ (ਵਿਜੀਲੈਂਸ) ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਨਿਯੁਕਤੀ ਇੱਕ ਖਾਲੀ ਪਈ ਅਸਾਮੀ 'ਤੇ ਡੈਪੂਟੇਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਉਹ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਰੈਂਕ 'ਤੇ ਤਾਇਨਾਤ ਸਨ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (PSLSA) ਵਿੱਚ ਮੈਂਬਰ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ। ਹਾਈਕੋਰਟ ਵੱਲੋਂ ਜਾਰੀ ਨੋਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਆਪਣੀ ਮੌਜੂਦਾ ਡਿਊਟੀ ਤੋਂ ਤੁਰੰਤ ਫਾਰਗ ਹੋਣਗੇ ਤਾਂ ਜੋ ਉਹ ਜਲਦੀ ਤੋਂ ਜਲਦੀ ਆਪਣੀ ਨਵੀਂ ਜ਼ਿੰਮੇਵਾਰੀ ਦਾ ਚਾਰਜ ਸੰਭਾਲ ਸਕਣ।
