69 ਵੀਆਂ ਨੈਸ਼ਨਲ ਸਕੂਲ : ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਦੋ ਗੋਲ੍ਡ ਮੈਡਲ ਜਿੱਤੇ
ਗੁਰਦਾਸਪੁਰ ਦੇ ਪੰਜ ਖਿਡਾਰੀ ਲੈ ਰਹੇ ਹਨ ਭਾਗ
ਰੋਹਿਤ ਗੁਪਤਾ
ਗੁਰਦਾਸਪੁਰ 8 ਜਨਵਰੀ 69 ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਅੰਡਰ 14 ਸਾਲ ਲੜਕੇ ਲੜਕੀਆਂ ਲੁਧਿਆਣਾ ਵਿਖੇ 6 ਜਨਵਰੀ ਤੋਂ 11 ਜਨਵਰੀ ਤੱਕ ਹੋ ਰਹੀਆਂ ਹਨ ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ 7 ਮੈਂਬਰੀ ਟੀਮ ਵਿਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਪੰਜ ਖਿਡਾਰੀ ਭਾਗ ਲੈ ਰਹੇ ਹਨ। ਅੱਜ ਪਹਿਲੇ ਦਿਨ ਗੁਰਦਾਸਪੁਰ ਦੇ ਦੋ ਜੂਡੋ ਖਿਡਾਰੀ ਸ਼ੁਭਮ ਸ਼ਰਮਾ ਅਤੇ ਮੋਹਿਤ ਕੁਮਾਰ ਨੇ ਦੋ ਗੋਲ੍ਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਭਮ ਸ਼ਰਮਾ ਦਾ ਸਾਲ 2025-26 ਵਿੱਚ ਨੈਸ਼ਨਲ ਪੱਧਰ ਦਾ ਤੀਸਰਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਸ ਨੇ ਹੈਦਰਾਬਾਦ ਅਤੇ ਸਹਾਰਨਪੁਰ ਵਿਖੇ ਵੱਖ ਵੱਖ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨੰਬਰ ਵਨ ਖਿਤਾਬ ਹਾਸਲ ਕੀਤਾ ਹੈ ਇਹ ਲੜਕਾ ਸ੍ਰੀ ਮਤੀ ਧੰਨ ਦੇਵੀ ਡੀ ਏ ਵੀ ਸਕੂਲ ਗੁਰਦਾਸਪੁਰ ਦਾ ਵਿਦਿਆਰਥੀ ਹੈ। ਇਸੇ ਤਰ੍ਹਾਂ 35 ਕਿਲੋ ਭਾਰ ਵਰਗ ਵਿੱਚ ਗੋਲਡਨ ਮਾਡਲ ਪਬਲਿਕ ਸਕੂਲ ਗੁਰਦਾਸਪੁਰ ਦੇ ਵਿਦਿਆਰਥੀ ਮੋਹਿਤ ਕੁਮਾਰ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਅਤੇ ਪੰਜਾਬ ਦਾ ਨਾਮ ਚਮਕਾਇਆ ਹੈ। ਟੀਮ ਦੇ ਕੋਚ ਰਵੀ ਕੁਮਾਰ ਗੁਰਦਾਸਪੁਰ ਨੇ ਇਹਨਾਂ ਬੱਚਿਆਂ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹਨਾਂ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਨ ਦੀਆਂ ਪ੍ਰਬਲ ਸੰਭਾਵਨਾ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਪਰਮਜੀਤ , ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਗੁਰਦਾਸਪੁਰ ਮੈਡਮ ਅਨੀਤਾ , ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ, ਮੋਹਿਤ ਮਹਾਜਨ ਚੇਅਰਮੈਨ ਗੋਲਡਨ ਮਾਡਲ ਪਬਲਿਕ ਸਕੂਲ ਗੁਰਦਾਸਪੁਰ, ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ, ਮੈਡਮ ਬਲਵਿੰਦਰ ਕੌਰ ਰਾਵਲਪਿੰਡੀ, ਡੀ ਐਸ ਪੀ ਰਾਜ ਕੁਮਾਰ ਸ਼ਰਮਾ, ਡੀ ਐਸ ਪੀ ਕਪਿਲ ਕੌਸਲ ਸ਼ਰਮਾ, ਇੰਸਪੈਕਟਰ ਜਤਿੰਦਰ ਪਾਲ ਸਿੰਘ ਸਾਹਿਲ ਪਠਾਣੀਆਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਵਰਿੰਦਰ ਸਿੰਘ ਸੰਧੂ, ਨਵੀਨ ਸਲਗੋਤਰਾ, ਰਵਿੰਦਰ ਖੰਨਾ ਅਤੁਲ ਕੁਮਾਰ ਲਕਸ਼ੇ ਕੁਮਾਰ ਦਿਨੇਸ਼ ਕੁਮਾਰ ਬਟਾਲਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਭਵਿੱਖ ਵਿੱਚ ਵੀ ਇਹ ਖਿਡਾਰੀ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।