ਸਰਵਾਈਕਲ ਕੈਂਸਰ ਟੀਕਾਕਰਨ ਸਬੰਧੀ ਜਾਗਰੂਕਤਾ ਮੁਹਿੰਮ ਵਿੱਚ ਲਿਆਂਦੀ ਜਾਵੇਗੀ ਤੇਜੀ
ਰੋਹਿਤ ਗੁਪਤਾ
ਗੁਰਦਾਸਪੁਰ 2 ਜੁਲਾਈ
ਪੰਜਾਬ ਸਰਕਾਰ ਵੱਲੋਂ ਜਾਰੀ ਹਿਆਦਤਾਂ ਅਤੇ ਸਿਹਤ ਮੰਤਰੀ ਪੰਜਾਬ ਜੀ ਦੇ ਯੋਗ ਮਾਰਗਦਰਸ਼ਨ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਅਗੁਆਈ ਹੇਠ ਜਿਲਾ ਗੁਰਦਾਸਪੁਰ ਵਿੱਚ ਸਰਵਾਇਕਲ ਕੈਂਸਰ ਟੀਕਾਕਰਨ ਜਾਰੀ ਹੈ। ਜਿਲਾ ਗੁਰਦਾਸਪੁਰ ਨੇ ਵਧੀਆ ਕਾਰਗੁਜਾਰੀ ਕਰਦੇ ਹੋਏ ਹੁਣ ਤੱਕ 5823 ਕੁੜੀਆਂ ਦਾ ਐਚਪੀਵੀ ਟੀਕਾਕਰਨ ਕੀਤਾ ਹੈ।
ਇਸ ਸਬੰਧੀ ਜਿਲਾ ਟੀਕਾਕਰਨ ਅਫ਼ਸਰ ਡਾਕਟਰ ਭਾਵਨਾ ਸ਼ਰਮਾ ਅਤੇ ਜੋਨ ਸਨੋ ਸੰਸਥਾ ਦੇ ਸਟੇਟ ਟੈਕਨੀਕਲ ਅਫ਼ਸਰ ਡਾਕਟਰ ਇਸ਼ਿਤਾ ਨੇ ਸਾਂਝੇ ਤੌਰ ਤੇ
ਵੱਖ ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕਰਕੇ ਐਚਪੀਵੀ ਵੈਕਸੀਨੇਸ਼ਨ ਬਾਰੇ ਜਾਣਕਾਰੀ ਹਾਸਿਲ ਕੀਤੀ।
ਉਨਾਂ ਨੇ ਦੱਸਿਆ ਕਿ ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਓ ਲਈ ਜਿਲੇ ਵਿੱਚ ਵੱਖ ਵੱਖ ਥਾਵਾਂ ਤੇ ਟੀਕਾਕਰਣ ਕੀਤਾ ਜਾ ਰਿਹਾ ਹੈ।ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਅਧਿਆਪਕ ਮਾਪੇ ਮਿਲਣੀ ਦੌਰਾਨ ਸਕੂਲਾਂ ਵਿੱਚ ਸਿਹਤ ਮੁਲਾਜ਼ਿਮ ਵੀ ਜਾਣਗੇ। ਜਿਸ ਲੜਕੀ ਦੀ ਉਮਰ 14 ਸਾਲ ਹੋ ਗਈ ਹੋਵੇ ਪਰ ਅਜਿਹੇ 15 ਵਾਂ ਸਾਲ ਨਾ ਲੱਗਿਆ ਹੋਵੇ ਉਸ ਨੂੰ ਐਚ ਪੀ ਵੀ ਵੈਕਸੀਨ ਜਰੂਰ ਲਾਉਣੀ ਚਾਹੀਦੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਿੰਦਰ ਸਿੰਘ, ਵੈਕਸੀਨ ਕੋਲਡ ਚੇਨ ਕੋਆਰਡੀਨੇਟਰ ਸੰਦੀਪ ਆਦਿ ਹਾਜ਼ਰ ਸਨ.