82ਵਾਂ ਰਾਸ਼ਟਰੀ ਅੱਗ ਬੁਝਾਊ ਸੇਵਾਵਾਂ ਹਫਤੇ ਦੇ ਸਮਾਪਨ ਮੌਕੇ ਸਨਮਾਨ ਸਮਾਰੋਹ
ਰੋਹਿਤ ਗੁਪਤਾ
ਬਟਾਲਾ, 20 ਅਪ੍ਰੈਲ ਸਥਾਨਿਕ ਫਾਇਰ ਬ੍ਰਿਗੇਡ ਵਲੋ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਕਮਿਸ਼ਨਰ ਨਗਰ ਨਿਗਮ ਦੇ ਆਦੇਸ਼ਾ ਅਨੁਸਾਰ ‘ਤੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਦੇ ਸੰਦੇਸ਼ਾ ਅਨੁਸਾਰ “82ਵਾਂ ਰਾਸ਼ਟਰੀ ਅੱਗ ਬੁਝਾਊ ਸੇਵਾਵਾਂ ਹਫਤਾ ਜੋ 14 ਅਪ੍ਰੈਲ ਤੋ 20 ਅਪ੍ਰੈਲ ਤੱਕ ਜਾਗਰੂਕਤਾ ਮੁਹਿਮ ਦੇ ਅੱਜ ਸਮਾਪਤੀ ਮੌਕੇ “ਸਨਮਾਨ ਸਮਾਰੋਹ” ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਰਜਿੰਦਰ ਸ਼ਰਮਾਂ ਨਗਰ ਨਿਗਮ, ਮਹਿਮਾਨ ਸੁਪਰਡੈਂਟ ਰਾਜੂ, ਸੈਨੇਟਰੀ ਇੰਸਪੈਕਟਰ ਵਿਕਾਸ, ਸੁਪਰਡੈਂਟ ਪਲਵਿੰਦਰ ਮਿੰਘ, ਹੈਡ ਡਰਾਫਟਮੈਨ ਅਜੈਬ ਸਿੰਘ, ਬਿਲਡਿੰਗ ਇੰਸ: ਧੀਰਜ ਕੁਮਾਰ (ਸਾਰੇ ਨਗਰ ਨਿਗਮ ਤੋਂ) ਦੇ ਨਾਲ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ, ਸਿਵਲ ਡਿਫੈਂਸ ਵਲੰਟੀਅਰਜ਼ ਸਮੂਹ ਸਟਾਫ ਫਾਇਰ ਬ੍ਰਿਗੇਡ ਤੇ ਨਗਰ ਨਿਗਮ, ਹਾਜ਼ਰ ਸੀ।
ਇਸ ਮੌਕੇ ਸਮਾਪਤੀ ਸਮਾਰੋਹ ‘ਚ ਸ਼ਾਮਲ ਸਭ ਦਾ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ ਵਲੋਂ ਜੀ ਆਇਆਂ ਨੂੰ ਕਿਹਾ ਤੇ ਦੱਸਿਆ ਕਿ ਇਸ ਸਾਲ ਦੇ ਵਿਸ਼ੇ ਅਨੁਸਾਰ “ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਤੇ ਅੱਗ ਸੁਰੱਖਿਆ ਪ੍ਰਤੀ ਜਾਗਰੂਕ ਸਮਾਜ, ਅੱਗ ਦੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣਾਂ” ਸੀ। ਇਸ ਦੀ ਸ਼ੁਰੂਆਤ ਸ਼ਰਧਾਂਜਲੀ ਸਮਾਰੋਹ ਦੇ ਨਾਲ ਹੋਈ ਬਾਅਦ ਵਿਚ ਇਲਾਕੇ ਦੇ ਸਕੂਲ, ਫੈਕਟਰੀ, ਪਲਾਂਟ, ਘਰ, ਪ੍ਰਿੰਟ ਮੀਡੀਆ ਰਾਹੀ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ।
ਉਪਰੰਤ ਸਹਾਇਕ ਕਮਿਸ਼ਨਰ ਰਜਿੰਦਰ ਸ਼ਰਮਾਂ ਅਤੇ ਸੁਪਰਡੈਂਟ ਪਲਵਿੰਦਰ ਸਿੰਘ ਵਲੋਂ ਸਾਹਰਣਾ ਕਰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਾਇਰ ਬ੍ਰਿਗੇਡ ਬਟਾਲਾ ਸਾਰੇ ਪੰਜਾਬ ਵਿਚ ਪਹਿਲੇ ਨੰਬਰ ‘ਤੇ ਰਹੀ, ਜਿਹਨਾਂ ਵਲੋਂ ਪੂਰਾ ਹਫਤਾ ਜਾਗਰੂਕਤਾ ਕੀਤੀ। ਅਗੇ ਕਿਹਾ ਕਿ ਪਿਛਲੇ ਸਮੇਂ ਦੋਰਾਨ ਬਟਾਲਾ ਸ਼ਹਿਰ ਦੇ ਆਸ-ਪਾਸ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆ ਉਸ ਵਿਚ ਫਾਇਰ ਬ੍ਰਿਗੇਡ ਦੇ ਜਵਾਨਾਂ ਵਲੋ ਬਹੁਤ ਹੀ ਦਲੇਰੀ, ਮਿਹਨਤ ਅਤੇ ਸਮਝਦਾਰੀ ਨਾਲ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਗਿਆ। ਜਿਸ ਨਾਲ ਕਈ ਕੀਮਤੀ ਜਾਨਾਂ ਬੱਚ ਗਈਆਂ, ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋਣ। ਆਏ ਹੋਏ ਮਹਿਮਾਨਾਂ ਨੂੰ ਯਾਦਗਰੀ ਚਿੰਨ੍ਹ ਭੇਟ ਕੀਤੇ ਗਏੇ।