ਅੰਮ੍ਰਿਤਸਰ ਪ੍ਰੈਸ ਕਲੱਬ ਚੋਣਾਂ ਵਿੱਚ "ਚੜਦਾ ਸੂਰਜ" ਵੱਲੋਂ ਕਲੀਨ ਸਵੀਪ
ਰਜੇਸ਼ ਗਿੱਲ ਬਣੇ ਤੀਜੀ ਵਾਰ ਲਗਾਤਾਰ ਪ੍ਰਧਾਨ
ਕੁਲਵਿੰਦਰ ਸਿੰਘ ਅੰਮ੍ਰਿਤਸਰ
20 ਅਪ੍ਰੈਲ
ਅੰਮ੍ਰਿਤਸਰ ਪ੍ਰੈੱਸ ਕਲੱਬ ਦੀਆਂ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਚੜਦਾ ਸੂਰਜ ਗਰੁਪ ਦੇ ਸਾਰੇ ਹੀ ਮੈਂਬਰਾਂ ਵੱਲੋਂ ਜਿੱਤ ਦਰਜ ਕੀਤੀ ਗਈ ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ ਕੁੱਲ ਸੱਤ ਅਹੁਦੇ ਉੱਤੇ ਉਮੀਦਵਾਰ ਲੜ ਰਹੇ ਸਨ ਇਹਨਾਂ ਸੱਤਾਂ ਹੀ ਅਹੁਦਿਆਂ ਉੱਤੇ ਚੜਦਾ ਸੂਰਜ ਗਰੁਪ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਜਸਬੀਰ ਸਿੰਘ ਭੱਟੀ ਅਤੇ ਕਮਲ ਪਹਿਲਵਾਨ ਨੂੰ ਹਰਾ ਕੇ ਰਜੇਸ਼ ਗਿੱਲ ਨੇ ਇਸ ਵਾਰ ਲਗਾਤਾਰ ਪ੍ਰਧਾਨ ਦੀ ਚੋਣ ਵਿੱਚ ਤੀਜੀ ਵਾਰ ਜਿੱਤ ਦਰਜ ਕੀਤੀ ਹੈ ਇਸ ਚੋਣ ਵਿੱਚ ਪ੍ਰਧਾਨ ਤੋਂ ਇਲਾਵਾ ਵਿਪਨ ਰਾਣਾ ਨੂੰ ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ ਨੂੰ ਜਨਰਲ ਸਕੱਤਰ ਰਮਨ ਸ਼ਰਮਾ ਨੂੰ ਕੈਸ਼ੀਅਰ ਰਜਿੰਦਰ ਸਿੰਘ ਰੂਬੀ ਅਟਾਰੀ ਨੂੰ ਸਕੱਤਰ ਅਤੇ ਹਰਮੀਤ ਸਿੰਘ ਨੂੰ ਜੁਇਟ ਸਕੱਤਰ ਚੁਣਿਆ ਗਿਆ ਸਾਰੇ ਹੀ ਜੇਤੂਆਂ ਨੂੰ ਅੰਮ੍ਰਿਤਸਰ ਦੇ ਲੋਕ ਸੰਪਰਕ ਵਿਭਾਗ ਅਧਿਕਾਰੀ ਇੰਦਰਜੀਤ ਸਿੰਘ ਵੱਲੋਂ ਜੇਤੂ ਸਰਟੀਫਿਕੇਟ ਵੰਡੇ ਗਏ ਸਰਟੀਫਿਕੇਟ ਲੈਣ ਤੋਂ ਬਾਅਦ ਜੇਤੂ ਉਮੀਦਵਾਰਾਂ ਵੱਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਇਕੱਠੇ ਤੌਰ ਤੇ ਮੱਥਾ ਟੇਕਿਆ ਗਿਆ ਅਤੇ ਪ੍ਰੈਸ ਕਲੱਬ ਦੀ ਬੇਹਤਰੀ ਲਈ ਅਰਦਾਸ ਕੀਤੀ ਗਈ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੈਨੇਜਰ ਜਤਿੰਦਰ ਪਾਲ ਸਿੰਘ ਵੱਲੋਂ ਜੇਤੂ ਟੀਮ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ
ਇਸ ਮੌਕੇ ਤੀਜੀ ਵਾਰ ਪ੍ਰਧਾਨ ਬਣੇ ਰਜੇਸ਼ ਗਿੱਲ ਨੇ ਕਿਹਾ ਕਿ ਜਿਸ ਪ੍ਰਕਾਰ ਨਾਲ ਪੱਤਰਕਾਰਾਂ ਨੇ ਉਹਨਾਂ ਦੇ ਗਰੁੱਪ ਨੂੰ ਕਲੀਨ ਸਵੀਪ ਨਾਲ ਜਿਤਾਇਆ ਹੈ ਉਹਨਾਂ ਕੋਲ ਪੱਤਰਕਾਰ ਭਾਈਚਾਰੇ ਨੂੰ ਸ਼ੁਕਰਾਨਾ ਕਰਨ ਲਈ ਲਫਜ਼ ਨਹੀਂ ਹਨ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਟੀਮ ਪ੍ਰੈਸ ਕਲੱਬ ਦੀ ਬੇਹਤਰੀ ਅਤੇ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੀ ਰਹੇਗੀ ਚੋਣ ਵਿੱਚ ਹਾਰੇ ਹੋਏ ਉਮੀਦਵਾਰ ਪੱਤਰਕਾਰਾਂ ਨੂੰ ਵੀ ਉਨਾਂ ਨੇ ਪ੍ਰੈਸ ਕਲੱਬ ਦੀ ਬੇਹਤਰੀ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਇਸ ਮੌਕੇ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਜਸ ਨੂੰ ਪ੍ਰਧਾਨ ਰਾਜੇਸ਼ ਗਿੱਲ ਵੱਲੋਂ ਟੀਮ ਦਾ ਸਰਪ੍ਰਸਤ ਵੀ ਐਲਾਨਿਆ ਗਿਆ