*“ਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਲਗਾਇਆ ਕੈਂਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 13 ਫਰਵਰੀ,2026
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਨਿਰਦੇਸ਼ਾਂ ਤਹਿਤ ਸ੍ਰੀ ਵਿਸ਼ਵਕਰਮਾ ਮੰਦਿਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਅਟਲ ਵਾਯੋ ਅਭਯੁਦਯ ਯੋਜਨਾ (AVYAY) ਅਧੀਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਐਸ.ਡੀ.ਐਮ. ਨਵਾਂਸ਼ਹਿਰ ਅਨਮਜਯੋਤ ਕੌਰ ਨੇ ਸ਼ਿਰਕਤ ਕੀਤੀ।
ਐਸ.ਡੀ.ਐਮ. ਨਵਾਂਸ਼ਹਿਰ ਅਨਮਜਯੋਤ ਕੌਰ ਨੇ ਦੱਸਿਆ ਕਿ ਅਟਲ ਵਾਯੋ ਅਭਯੁਦਯ ਯੋਜਨਾ (AVYAY) ਅਧੀਨ ਜ਼ਿਲ੍ਹੇ ਅੰਦਰ ਵੱਖ–ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਸ ਤਹਿਤ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਅਧੀਨ ਦੇ ਐਕਸ਼ਨ ਪਲਾਨ ਦੇ ਤਹਿਤ ਜਿਲ੍ਹੇ ਵਿਚ ਬਜੁਰਗ ਨਾਗਰਿਕਾਂ ਦੀ ਭਲਾਈ ਵਾਸਤੇ ਮੈਡੀਕਲ ਚੈੱਕਅਪ ਦੇ ਤਹਿਤ ਜਨਰਲ ਮੈਡੀਕਲ, ਆਰਥੋ, ਕੰਨਾਂ, ਗਲਾ ਤੇ ਨਕ, ਅੱਖਾਂ ਦਾ ਚੈੱਕਅਪ, ਹੋਮਿਓਪੈਥੀ ਅਤੇ ਆਯੁਰਵੈਦਿਕ ਚੈੱਕਅਪ ਲਗਾਇਆ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਦੀ ਸਿਹਤ ਸੁਧਾਰ ਵਾਸਤੇ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ, ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਸਬੰਧੀ ਜਾਣਕਾਰੀ ਦੇਣ ਲਈ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਓਪੀਡੀ, ਆਰਥੋਪੀਡਿਕ ਚੈਕਅੱਪ, ਅੰਖਾਂ ਦੀ ਜਾਂਚ, ਫਿਜ਼ੀਓਥੈਰੇਪੀ ਅਤੇ ਮਨੋਰੋਗ/ਕਲੀਨਿਕਲ ਮੋਵਿਗਿਆਨਕ ਮੁਲਾਂਕਣ ਸਬੰਧੀ ਚੈੱਕਅਪ ਕੀਤਾ ਗਿਆ ਅਤੇ ਮਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਵਿੱਚ ਐਮ.ਡੀ ਮੈਡੀਸੀਨ ਡਾ. ਜਸਕਰਨ ਸਿੰਘ, ਹੱਡਿਆ ਦੇ ਮਾਹਿਰ ਡਾ. ਅਸ਼ੋਕ ਗੋਇਲ, ਐਮ.ਡੀ ਮਨਰੋਗ ਵਿਭਾਗ ਡਾ. ਸੰਦੀਪ ਬੰਗਰ, ਕੰਨਾਂ ਦੇ ਮਾਹਿਰ ਡਾ. ਅਮਿਤ, ਅੱਖਾਂ ਦੇ ਮਾਹਿਰ ਡਾ. ਸਵਰਨਜੀਤ, ਮਿਸ ਅਰੀਸ਼ਾ ਚੌਹਾਨ ਫਾਰਮੈਸੀ ਅਫਿਸਰ, ਆਂਗਣਵਾੜੀ ਵਰਕਰ ਆਦਿ ਹਾਜ਼ਰ ਸਨ।