ਤੇਰਾਪੰਥ ਯੂਵਕ ਪ੍ਰੀਸ਼ਦ ਨੇ ਮਨਾਇਆ *ਅਭਿਨਵ ਸਮਾਇਕ ਫੈਸਟੀਵਲ*
ਦੀਪਕ ਜੈਨ
ਜਗਰਾਓ , 4 ਜਨਵਰੀ 2026 :
ਸਰਵਪੱਖੀ ਵਿਕਾਸ ਦਾ ਟੀਚਾ ਰੱਖਣ ਵਾਲੀ ਸੰਸਥਾ ਅਖਿਲ ਭਾਰਤੀ ਤੇਰਾਪੰਥ ਯੂਵਕ ਪ੍ਰੀਸ਼ਦ ਦੇ ਨਿਰਦੇਸ਼ਨ ਵਿੱਚ ਪੂਰੇ ਭਾਰਤ ਦੇਸ਼ ਅਤੇ ਨੇਪਾਲ ਦੀਆਂ 368 ਸ਼ਾਖਾਵਾਂ ਵਿੱਚ "ਇੱਕੋ ਸਮੇਂ, ਇੱਕ ਨਾਲ, ਇੱਕ ਸਮਾਇਕ, ਇੱਕ ਸੰਦੇਸ਼ " ਦੀ ਭਾਵਨਾ ਨੂੰ ਸਾਕਾਰ ਕਰਦੇ ਹੋਏ ਸਮਾਇਕ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ " ਉਤਸਵ ਵਿਸ਼ਵ ਮੈਤਰੀ ਦਾ "(ਵਿਸ਼ਵ ਮੈਤਰੀ ਉਤਸਵ) ਦੇ ਰੂਪ ਵਿੱਚ ਮਨਾਇਆ ਗਿਆ।
ਅਖਿਲ ਭਾਰਤੀ ਤੇ.ਯੂ.ਪ. ਦੇ ਸਮਿਤੀ ਮੈਂਬਰ ਸ੍ਰੀ ਵਿਸ਼ਾਲ ਜੈਨ ਪਾਟਨੀ ਦੇ ਅਨੁਸਾਰ, ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮੌਜੂਦਾ ਸਮੇਂ ਵਿੱਚ ਵੱਧ ਰਹੀ ਅਸ਼ਾਂਤੀ, ਤਣਾਅ, ਵੈਰ-ਵਿਰੋਧ ਅਤੇ ਸਮਾਜਿਕ ਵਿਘਟਨ ਦੇ ਵਿਚਕਾਰ, ਸਮਾਇਕ ਦੇ ਮਾਧਿਅਮ ਨਾਲ ਆਤਮਿਕ ਸ਼ਾਂਤੀ, ਸੰਜਮ, ਦਇਆ ਅਤੇ ਸਮਾਜਿਕ ਸਮਾਨਤਾ ਤੇ ਦਇਆ ਭਾਵਨਾ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਉਣਾ ਸੀ। ਭਾਰਤ ਅਤੇ ਵਿਦੇਸ਼ਾਂ ਵਿੱਚ ਇੱਕੋ ਸਮੇਂ ਆਯੋਜਿਤ ਕੀਤਾ ਇਹ ਸਮੂਹਿਕ ਸਮਾਇਕ ਤਿਉਹਾਰ ਇਹ ਸੰਦੇਸ਼ ਦੇਵੇਗਾ ਕਿ ਅਧਿਆਤਮਿਕਤਾ ਹੀ ਸੰਸਾਰ ਨੂੰ ਸਕਾਰਾਤਮਕ ਅਤੇ ਸੰਤੁਲਿਤ ਦਿਸ਼ਾ ਪ੍ਰਦਾਨ ਕਰ ਸਕਦੀ ਹੈ ਅਤੇ ਸਮਾਜਿਕ ਸਦਭਾਵਨਾ ਦੀ ਕੁੰਜੀ ਹੈ। ਸਮਾਇਕ ਹੀ ਸਮਾਨਤਾ ਦੀ ਸਾਧਨਾ ਅਤੇ ਆਤਮਾ ਨੂੰ ਨਿਰਮਲ ਕਰਨ ਦਾ ਮਹੱਤਵਪੂਰਣ ਜ਼ਰੀਆ ਹੈ। ਸਮਾਇਕ ਵਿੱਚ ਮਨੁੱਖ 48 ਮਿਨਟ ਵਾਸਤੇ ਸਾਰੇ ਸੰਸਾਰਿਕ ਕਾਰਜ਼ਾਂ ਦਾ ਤਿਆਗ ਕਰ ਕੇ, ਅਧਿਆਤਮਿਕ ਅਭਿਆਸ ਵਿੱਚ ਲੀਨ ਹੋ ਜਾਂਦਾ ਹੈ। ਤੇਰਾਪੰਥ ਯੂਵਕ ਪ੍ਰੀਸ਼ਦ , ਜਗਰਾਉਂ ਦੇ ਪ੍ਰਧਾਨ ਵੈਭਵ ਜੈਨ ਅਨੁਸਾਰ, ਇਹ ਪ੍ਰੋਗਰਾਮ ਐਤਵਾਰ, 4 ਜਨਵਰੀ, 2026 ਨੂੰ ਸਵੇਰੇ 9:00 ਵਜੇ ਤੋਂ ਸਵੇਰੇ 10:00 ਵਜੇ ਤੱਕ ਤੇਰਾਪੰਥ ਭਵਨ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ,ਸਾਰੇ ਸ਼੍ਰਾਵਕ ਭਾਈਚਾਰੇ ਨੇ ਇਕੱਠੇ ਧਿਆਨ ਵਿੱਚ ਹਿੱਸਾ ਲਿਆ, ਅਤੇ ਕੁੱਲ 31ਸਮਾਇਕ ਹੋਏ।ਇਸ ਮੌਕੇ ਸੰਸਥਾ ਵੱਲੋਂ ਸਾਰੇ ਸ਼੍ਰਾਵਕ ਸਮਾਜ ਦਾ ਧੰਨਵਾਦ ਕੀਤਾ ਗਿਆ।
ਮੰਤਰੀ ਰਵੀਨ ਗੋਇਲ ਨੇ ਦੱਸਿਆ ਕਿ ਜਗਰਾਉਂ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਨੇ ਇਸ ਅਭਿਨਵ ਸਮਾਇਕ ਫੈਸਟੀਵਲ ਵਿੱਚ ਵੱਧ ਚੜੵ ਕੇ ਭਾਗ ਲਿਆ ਅਤੇ ਇਸ ਆਯੋਜਨ ਰਾਹੀਂ ਜਨ-ਜਨ ਤੱਕ ਆਤਮ ਸ਼ੁੱਧੀ ਅਤੇ ਸਾਮਾਜਿਕ ਸਦਭਾਵਨਾ ਦਾ ਸੰਦੇਸ਼ ਪਹੁਚਾਇਆ। ਉਨ੍ਹਾਂ ਨੇ ਦੱਸਿਆ ਕਿ ਅਧਿਆਤਮਕ ਵਿਕਾਸ, ਵਿਸ਼ਵ ਸ਼ਾਂਤੀ ਅਤੇ ਵਿਸ਼ਵ ਮਿੱਤਰਤਾ ਲਈ ਸ਼੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਧਰਮਸੰਘ ਦੇ ਗਿਆਰਵੇਂ ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਸੰਸਥਾ ਸਮੇਂ- ਸਮੇਂ ਤੇ ਇਹੋ ਜਿਹੇ ਉਪਰਾਲੇ ਕਰਦੀ ਰਹਿੰਦੀ ਹੈ ਅਤੇ ਅੱਗੋਂ ਵੀ ਕਰਦੀ ਰਹੇਗੀ। ਇਸ ਮੌਕੇ ਤੇ ਸਭਾ ਦੇ ਅਧਿਅਕਸ਼ ਸ਼੍ਰੀ ਪ੍ਰਵੀਣ ਜੈਨ ਜੀ ਅਤੇ ਮੰਤਰੀ ਸ਼੍ਰੀ ਲਲਿਤ ਮੋਹਨ ਜੀ ਵੱਲੋਂ ਲੱਕੀ ਡਰਾਅ ਕੱਢ ਕੇ ਕੁਝ ਸਮਾਇਕ ਸਾਧਕਾਂ ਨੂੰ ਸਨਮਾਨਿਤ ਕੀਤਾ ਗਿਆ। ਅ.ਭਾ.ਤੇ.ਯੂ.ਪ. ਦੇ ਪੂਰਵ ਰਾਸ਼ਟਰੀ ਮੈਂਬਰ ਦਿਨੇਸ਼ ਗੋਇਲ, ਵਿਨੋਦ ਜੈਨ ਅਤੇ ਨਵੀਨ ਮਿੱਤਲ, ਅਨੁਵਰਤ ਸਮਿਤੀ ਜਗਰਾਓਂ ਤੋਂ ਪ੍ਰਧਾਨ ਰਾਜਪਾਲ ਜੈਨ, ਮੰਤਰੀ ਨਵਨੀਤ ਗੁਪਤਾ ਅਤੇ ਮਹਿਲਾ ਮੰਡਲ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਪ੍ਰੀਸ਼ਦ ਦੇ ਸੰਗਠਨ ਮੰਤਰੀ ਅਮਿਤ ਬਾਂਸਲ, ਕਾਰਜਕਾਰਨੀ ਮੈਂਬਰ ਹਿਮਾਂਸ਼ੂ ਬਾਂਸਲ, ਮੈਂਬਰ ਯੋਗੇਸ਼ ਗਰਗ ਅਤੇ ਸੰਯਮ ਜੈਨ ਆਦਿ ਹਾਜ਼ਰ ਸਨ।