ਮਾਲੇਰਕੋਟਲਾ ਦੇ ਦਸਮੇਸ਼ ਚੈਰੀਟੇਬਲ ਟਰੱਸਟ ਵੱਲੋਂ ਸ.ਹਰਜੀਤ ਸਿੰਘ ਅਤੇ ਸ.ਚੱਤਰ ਸਿੰਘ ਦੀ ਯਾਦ ਵਿੱਚ 11ਵਾਂ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਭਲਕੇ
ਵਿਸ਼ਾਲ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਡਾਕਟਰਾਂ ਦੀਆਂ ਟੀਮਾਂ ਕਰਨਗੀਆਂ ਮਰੀਜ਼ਾਂ ਦਾ ਇਲਾਜ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 13 ਦਸੰਬਰ 2025,ਪਿਛਲੇ ਲੰਬੇ ਸਮੇਂ ਤੋਂ ਲੋਕਾਂ ਲਈ ਸੇਵਾਵਾਂ ਦਿੰਦੀ ਆ ਰਹੀ ਸੰਸਥਾ ਸਥਾਨਕ ਦਸਮੇਸ਼ ਚੈਰੀਟੇਬਲ ਟਰੱਸਟ ਮਲੇਰਕੋਟਲਾ ਵੱਲੋਂ ਸ.ਹਰਜੀਤ ਸਿੰਘ ਅਤੇ ਸ.ਚੱਤਰ ਸਿੰਘ ਦੀ ਯਾਦ ਵਿੱਚ ਇਸ ਵਾਰ ਫਿਰ 11ਵਾਂ ਕੈਂਪ 14 ਦਸੰਬਰ 2025 ਦਿਨ ਐਤਵਾਰ ਨੂੰ ਸਵੇਰੇ 9-00 ਵਜੇ ਤੋਂ ਦਸਮੇਸ਼ ਕੰਬਾਇਨਜ਼, ਰਾਏਕੋਟ ਰੋਡ, ਮਾਲੇਰਕੋਟਲਾ ਵਿਖੇ ਇੱਕ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ
ਦਿਲ, ਕੈਂਸਰ, ਪੇਟ ਤੇ ਜਿਗਰ, ਛਾਤੀ ਦੇ ਰੋਗ, ਬਾਂਝਪਨ, ਔਰਤਾਂ ਦੇ ਰੋਗ, ਅੱਖਾਂ ਅਤੇ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕ-ਅੱਪ ਕੈਂਪ ਤੇ ਇਲਾਜ ਕੀਤਾ ਜਾਵੇਗਾਂ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਗਿਆਨੀ ਅਮਰ ਸਿੰਘ ਐਮ.ਡੀ.ਦਸਮੇਸ ਕੰਬਾਇਨ ਮਾਲੇਰਕੋਟਲਾ ਨੇ ਦੱਸਿਆ ਕਿ ਕੈਂਪ ਦੇ ਮੁੱਖ ਮਹਿਮਾਨ ਮਾਨਯੋਗ ਡਾ.ਬਲਵੀਰ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ (ਸਿਹਤ ਵਿਭਾਗ), ਕੈਂਪ ਦਾ ਉਦਘਾਟਨ ਕਰਨਗੇ ਅਤੇ ਵਿਸੇਸ਼ ਮਹਿਮਾਨ ਦੇ ਤੌਰ ਤੇ ਮਾਨਯੋਗ ਸ੍ਰੀਮਤੀ ਡਾ.ਪੱਲਵੀ (ਆਈ.ਏ.ਐਸ) ਡੀ.ਸੀ.ਮਾਲੇਰਕੋਟਲਾ ,ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ,(ਪੀ.ਪੀ.ਐਸ).ਐਸ.ਐਸ.ਪੀ ਮਾਲੇਰਕੋਟਲਾ ਹੋਣਗੇ।
ਉਨਾਂ ਦੱਸਿਆ ਕਿ ਕੈਂਪ ਦੌਰਾਨ ਡਾ. ਬ੍ਰਜੇਸ਼ ਕੁਮਾਰ ਬਧਨ ਡੀ.ਐਮ. (ਦਿਲ ਦੇ ਰੋਗਾਂ ਦੇ ਮਾਹਿਰ) ਗਲੋਬਲ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪਤਾਲ, ਲੁਧਿਆਣਾ
ਡਾ. ਗੁਰਵਿੰਦਰ ਸਿੰਘ ਐਮ.ਡੀ. (ਜਨਰਲ ਰੋਗਾਂ ਦੇ ਮਾਹਿਰ) ਗੁਰਵਿੰਦਰ ਹਸਪਤਾਲ, ਮਾਲੇਰਕੋਟਲਾ
ਡਾ. ਰਾਕੇਸ ਅਰੋੜਾ ਐਮ.ਐਸ. (ਅੱਖਾਂ ਦੇ ਰੋਗਾਂ ਦੇ ਮਾਹਿਰ) ਅਰੋੜਾ ਆਈ ਹਸਪਤਾਲ, ਮਾਲੇਰਕੋਟਲਾ
ਡਾ. ਹਿਮੰਗ ਅਗਰਵਾਲ ਐਮ.ਐਸ. (ਅੱਖਾਂ ਦੇ ਰੋਗਾਂ ਦੇ ਮਾਹਿਰ) ਨੇਤਰਮ ਵਿਜਨ ਕੇਅਰ, ਜੀਰਖਪੁਰ
ਡਾ. ਕਰਨਵੀਰ ਸਿੰਘ ਐਮ.ਡੀ. (ਔਰਤਾਂ ਦੇ ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ
ਡਾ. ਪ੍ਰਭਲੀਨ ਕੌਰ ਐਮ.ਡੀ. (ਛਾਤੀ ਅਤੇ ਟੀ. ਬੀ. ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ
ਡਾ. ਹਰਮੀਤ ਸਿੰਘ ਸਲੂਜਾ ਡੀ. ਐਮ. (ਪੇਟ ਅਤੇ ਜ਼ਿਗਰ ਦੀਆਂ ਬਿਮਾਰੀਆਂ ਦੇ ਮਾਹਿਰ) ਦੀਪ ਹਸਪਤਾਲ, ਲੁਧਿਆਣਾ
ਡਾ. ਸਾਹਿਲ ਅਬਰੋਲ ਐਮ.ਐਸ. (ਨੱਕ, ਕੰਨ ਅਤੇ ਅਲੈਰਜੀ ਦੀਆਂ ਬਿਮਾਰੀਆਂ ਦੇ ਮਾਹਿਰ) ਅਬਰੋਲ ਹਸਪਤਾਲ, ਲੁਧਿਆਣਾ ਅਪਾਣੀਆ ਟੀਮਾਂ ਨਾਲ ਮਰੀਜ਼ਾਂ ਦਾ ਚੈੱਕ-ਅੱਪ ਕਰਕੇ ਇਲਾਜ਼ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਦਸਮੇਸ਼ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਕੇ ਲੈਂਜ਼ ਮੁਫ਼ਤ ਪਾਏ ਜਾਣਗੇ ਤੇ ਨੇੜੇ ਦੀਆਂ ਐਨਕਾਂ ਅਤੇ ਸਾਰੀਆ ਬਿਮਾਰੀਆਂ ਦੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਲਾਲ ਪੈਥ ਲਬਾਰਟਰੀ ਦੁਆਰਾ ਈ.ਸੀ.ਜੀ, ਬਲੱਡ ਸ਼ੂਗਰ, ਕਲੱਸਟਰੌਲ, ਸੀ.ਬੀ.ਸੀ., ਪੀਲੀਏ, ਪਿਸ਼ਾਬ ਤੇ ਜਿਗਰ ਦੇ ਟੈਸਟ ਮੁਫ਼ਤ ਕੀਤੇ ਜਾਣਗੇ ।