ਯੂਰੀਆ ਖਾਦ ਦੀ ਸਪਲਾਈ ਵਿੱਚ ਵਿਤਕਰੇਬਾਜ਼ੀ ਖਿਲਾਫ਼ ਮਾਰਕਫੈੱਡ ਦਫਤਰ ਅੱਗੇ ਲਾਇਆ ਧਰਨਾ
ਅਸ਼ੋਕ ਵਰਮਾ
ਮਹਿਲ ਕਲਾਂ ,5 ਦਸੰਬਰ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਪਿੰਡ ਇਕਾਈਆਂ ਗਹਿਲ ਵੱਲੋਂ ਜੱਸਾ ਸਿੰਘ ਗਹਿਲ ਅਤੇ ਜੱਜ ਸਿੰਘ ਗਹਿਲ ਦੀ ਅਗਵਾਈ ਵਿੱਚ ਇਤਿਹਾਸਕ ਪਿੰਡ ਗਹਿਲ ਨੂੰ ਯੂਰੀਏ ਦੀ ਸਪਲਾਈ ਨੂੰ ਲੈਕੇ ਮਾਰਕਫੈੱਡ ਦੇ ਦਫਤਰ ਅੱਗੇ ਧਰਨਾ ਦੇਕੇ ਮੰਗ ਕੀਤੀ ਗਈ ਕਿ ਸੁਸਾਇਟੀਆਂ ਨੂੰ ਯੂਰੀਏ ਦੀ ਸਪਲਾਈ ਬਿਨ੍ਹਾਂ ਵਿਤਕਰੇ ਦੇ ਕੀਤੀ ਜਾਵੇ। ਇਸ ਸਮੇਂ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਬਲਵੀਰ ਸਿੰਘ ਮਨਾਲ ਨੇ ਕਿਹਾ ਕਿ ਪਿੰਡ ਗਹਿਲ ਤੇ ਨਰਾਇਣ ਗੜ ਸੋਹੀਆਂ ਦੀ ਸਾਂਝੀ ਬਹੁਮੰਤਵੀ ਸੁਸਾਇਟੀ ਹੈ। ਕਣਕ ਨੂੰ ਪਹਿਲਾ ਪਾਣੀ ਲਾਇਆ ਜਾ ਰਿਹਾ ਹੈ ਇਸ ਕਰਕੇ ਯੂਰੀਆ ਖਾਦ ਦੀ ਸਖ਼ਤ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਬਾਕੀ ਦੀਆਂ ਸੁਸਾਇਟੀਆਂ ਨੂੰ 60 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਯੂਰੀਆ ਖਾਦ ਭੇਜੀ ਗਈ ਹੈ ਪਰ ਗਹਿਲ ਦੀ ਸੁਸਾਇਟੀ ਨੂੰ ਸਿਰਫ਼ ਦਸ ਪ੍ਖਾਰਤੀਸ਼ਤ ਦ ਹੀ ਭੇਜੀ ਗਈ ਹੈ। ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਖਾਦ ਦੀ ਸਪਲਾਈ ਭੇਜਣ ਵਿੱਚ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਇਸ ਲਈ ਦੋਵਾਂ ਪਿੰਡਾਂ ਦੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਜ਼ੋਰਦਾਰ ਮੰਗ ਕੀਤੀ ਕਿ ਵਿਤਕਰੇਬਾਜ਼ੀ ਦੂਰ ਕੀਤੀ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਜਥੇਬੰਦੀਆਂ ਮਜ਼ਬੂਰ ਹੋਣਗੀਆਂ।
ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਨਾ ਹੇਠਾਂ ਬਿਜਲੀ ਸੋਧ ਬਿਲ-2025 ਅਤੇ ਸਾਡੇ ਬਿਲ ਲਿਆ ਕੇ ਕਾਰਪੋਰੇਟਰਾਂ ਦੇ ਮੁਨਾਫ਼ਿਆਂ ਨੂੰ ਜਰਬਾਂ ਦੇਣ ਲਈ ਲੋਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ। ਇਨ੍ਹਾਂ ਬਿਲਾਂ ਦੀਆਂ ਕਾਪੀਆਂ ਸਾੜਨ ਲਈ ਪਵਰਕਾਮ ਦੇ ਦਫਤਰਾਂ( ਬਰਨਾਲਾ , ਮਹਿਲਕਲਾਂ, ਭਦੌੜ,ਤਪਾ ਅਤੇ ਧਨੌਲਾ) ਅੱਗੇ 8 ਦਸੰਬਰ ਨੂੰ ਵੱਡੇ ਇਕੱਠ ਕਰਕੇ ਬਿਜਲੀ ਸੋਧ ਬਿਲ-2025 ਅਤੇ ਬੀਜ ਸੋਧ ਬਿਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਪਾਵਰਕੌਮ ਦੀਆਂ ਮੁਲਾਜ਼ਮ ਅਤੇ ਜੱਥੇਬੰਦੀਆਂ ਵੱਲੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੋਇਆ ਹੈ। ਕਿਉਂਕਿ ਇਨ੍ਹਾਂ ਬਿਲਾਂ ਦੇ ਕਾਨੂੰਨ ਬਣਨ ਨਾਲ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਹੋਰ ਤਰਸਯੋਗ ਹੋ ਜਾਵੇਗੀ। ਇਨ੍ਹਾਂ ਬਿਲਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। ਉਪਰੋਕਤ ਤੋਂ ਇਲਾਵਾ ਸੁਸਾਇਟੀ ਪ੍ਧਾਨ ਸਰਪੰਚ ਸਾਉਣ ਸਿੰਘ, ਬਲੌਰ ਸਿੰਘ, ਕੇਵਲ ਸਿੰਘ, ਹਾਕਮ ਸਿੰਘ, ਹਰਜਿੰਦਰ ਸਿੰਘ ਕੁਲਦੀਪ ਸਿੰਘ, ਸੁਸਾਇਟੀ ਸਕੱਤਰ ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦੋਵੇਂ ਪਿੰਡਾਂ ਦੇ ਲੋਕ ਸ਼ਾਮਲ ਸਨ।