ਪ੍ਰੈਸ ਲੋਕਤੰਤਰ ਦਾ ਚੌਥਾ ਥੰਬ, ਇਸ ਦੇ ਸਹਿਯੋਗ ਨਾਲ ਹੀ ਪੁਲਿਸ ਕਰਾਈਮ ਤੇ ਕਰ ਸਕਦੀ ਹੈ ਕਾਬੂ - ਐਸਐਸਪੀ ਸੋਹਲ
ਜਗਰਾਉਂ ਦੀਪਕ ਜੈਨ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਅੱਜ ਆਪਣਾ ਅਹੁਦਾ ਸੰਭਾਲਣ ਮਗਰੋਂ ਇੱਕ ਪੱਤਰਕਾਰਤਾ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਭ ਹੈ। ਪੱਤਰਕਾਰਾਂ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਵੀ ਕਰਾਈਮ ਉੱਪਰ ਕੰਟਰੋਲ ਨਹੀਂ ਕਰ ਸਕਦੀ। ਕਈ ਵਾਰ ਪੱਤਰਕਾਰਾਂ ਵੱਲੋਂ ਹੀ ਪੁਲਿਸ ਨੂੰ ਕਰਾਈਮ ਬਾਰੇ ਪਤਾ ਚੱਲਦਾ ਹੈ ਅਤੇ ਫਿਰ ਪੁਲਿਸ ਕਾਰਵਾਈ ਕਰਕੇ ਕਰਾਈਮ ਉੱਪਰ ਕੰਟਰੋਲ ਕਰਦੀ ਹੈ। ਉਨ੍ਹਾਂ ਕਿਹਾ ਕਿ ਜੁਰਮ ਉੱਪਰ ਕਾਬੂ ਪਾਉਣ ਲਈ ਚਲਾਈਆਂ ਜਾਂਦੀਆਂ ਪੁਲਿਸ ਦੀਆਂ ਮੁਹਿੰਮਾਂ ਨੂੰ ਸਫਲਤਾ ਨਾਲ ਨੇਪਰੇ ਚਾੜਨ ਲਈ ਪ੍ਰੈਸ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਉਹਨਾਂ ਕਿਹਾ ਕਿ ਲੋਕ ਆਪਣੇ ਨਾਲ ਹੋ ਰਹੀਆਂ ਬੇਨੀਮੀਆਂ ਲਈ ਜਿੱਥੇ ਪੁਲਿਸ ਨੂੰ ਸੂਚਨਾ ਦਿੰਦੇ ਹਨ ਉਥੇ ਪ੍ਰੈਸ ਨੂੰ ਸੂਚਨਾ ਦੇ ਦਿੰਦੇ ਹਨ ਤਾਂ ਕਿ ਪ੍ਰੈਸ ਦੇ ਉਪਰਾਲੇ ਨਾਲ ਇਨਸਾਫ ਮਿਲਣਾ ਹੋਰ ਵੀ ਸੁਖਾਲਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਪ੍ਰੈਸ ਪ੍ਰਤੀ ਭਰੋਸਾ ਅਤੇ ਵਿਸ਼ਵਾਸ਼ ਹੋਣ ਕਾਰਨ ਪ੍ਰੈਸ ਨੂੰ ਵੀ ਆਪਣੀਆਂ ਜਿੰਮੇਵਾਰੀਆਂ ਨਿਰਪੱਖਤਾ ਨਾਲ ਨਿਭਾਉਣੀਆਂ ਚਾਹੀਦੀਆਂ ਹਨ।
- Download Babushahi App
-
-