ਗੱਲਬਾਤ ਕਰਦੇ ਹੋਏ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਸਰਦਾਰ ਬਲਜੀਤ ਸਿੰਘ ਭੁੱਟਾ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 28 ਨਵੰਬਰ 2026 : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਸਰਦਾਰ ਬਲਜੀਤ ਸਿੰਘ ਭੁੱਟਾ ਨੇ ਅੱਜ ਆਧੁਨਿਕ ਪਸ਼ੂ ਮੰਡੀ ਨਬੀਪੁਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਇਹ ਆਧੁਨਿਕ ਪਸ਼ੂ ਮੰਡੀ ਖੰਡਰ ਦਾ ਰੂਪ ਧਾਰਨ ਕਰ ਗਈ ਹੈ ਅਤੇ ਸਬੰਧਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਹਨਾਂ ਕਿਹਾ ਇਹ ਪਸ਼ੂ ਮੰਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ 2012 ਵਿੱਚ ਬਣੀ ਸੀ ਅਤੇ ਇਸ ਉੱਤੇ ਲਗਭਗ 07.50 ਕਰੋੜ ਰੁਪਏ ਦਾ ਖਰਚਾ ਆਇਆ ਸੀ। ਉਹਨਾਂ ਕਿਹਾ ਇਹ ਪਸ਼ੂ ਮੰਡੀ ਪੰਜਾਬ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਸੀ ਜਿਸ ਵਿੱਚ ਪਸ਼ੂ ਪਾਲਕਾਂ ਦੀ ਸਹੂਲਤ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ
ਉਹਨਾਂ ਕਿਹਾ ਕਿ ਸਬੰਧਤ ਵਿਭਾਗਾਂ ਦੀ ਅਣਗਹਿਲੀ ਕਾਰਨ ਅੱਜ ਇਸ ਪਸ਼ੂ ਮੰਡੀ ਦਾ ਕੋਈ ਦਰਵਾਜ਼ਾ,ਖਿੜਕੀ ਨਹੀਂ ਬਚੀ ਨਾ ਹੀ ਇੱਥੇ ਪਾਣੀ ਲਈ ਲਗਾਈਆਂ ਗਈਆਂ ਟੂਟੀਆਂ ਵੀ ਮੌਜੂਦ ਨਹੀਂ ਹਨ । ਨਾ ਹੀ ਲਾਈਟਾਂ,ਨਾ ਹੀ ਕੋਈ ਚੌਂਕੀਦਾਰ,ਨਾ ਹੀ ਕੋਈ ਡਾਕਟਰ ਅਤੇ ਪਸ਼ੂਆਂ ਲਈ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ।ਲੋਹੇ ਦਾ ਸਾਰਾ ਸਮਾਨ ਚੋਰੀ ਹੋ ਗਿਆ।ਜਦੋਂ ਕਿ ਚੌਂਕੀ ਨਬੀਪੁਰ ਦੀ ਦੀਵਾਰ ਦੇ ਨਾਲ ਪਸ਼ੂ ਮੰਡੀ ਹੈ।ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਦਾ ਸ਼ਿਕਾਰ ਇਹ ਆਧੁਨਿਕ ਪਸ਼ੂ ਮੰਡੀ ਹੁਣ ਨਸ਼ੇੜੀਆਂ ਦਾ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣਦੀ ਜਾ ਰਹੀ ਹੈ ਜਦੋਂ ਕਿ ਸਥਾਨਕ ਪ੍ਰਸ਼ਾਸਨ ਜਾਂ ਪੁਲਿਸ ਵਿਭਾਗ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ। ਉਹਨਾਂ ਕਿਹਾ ਇਸ ਪਸ਼ੂ ਮੰਡੀ ਵਿੱਚ ਹਰੇਕ ਮਹੀਨੇ 02 ਅਤੇ 15 ਤਰੀਕ ਨੂੰ ਪਸ਼ੂ ਮੇਲੇ ਲਗਾਏ ਜਾਂਦੇ ਸਨ ਜੋ ਕਿ ਹੁਣ ਬੰਦ ਹੋ ਗਏ ਹਨ। ਇਥੋਂ ਤੱਕ ਕਿ 15 ਤਰੀਕ ਨੂੰ ਇਸ ਪਸ਼ੂ ਮੰਡੀ ਵਿੱਚ ਲੱਗਣ ਵਾਲੇ ਮੇਲੇ ਹੁਣ ਖੰਨੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਸ਼ੂ ਪਾਲਕਾਂ ਨੂੰ ਸਹੂਲਤ ਦੇਣ ਵਾਸਤੇ ਇਸ ਮੰਡੀ ਦਾ ਨਿਰਮਾਣ ਕਰਵਾਇਆ ਸੀ ਅਤੇ ਇਸ ਵਿੱਚ ਪਸ਼ੂ ਪਾਲਕਾਂ ਦੀ ਸਹੂਲਤ ਲਈ ਹਰੇਕ ਸੁਵਿਧਾ ਮੁਹਈਆ ਕਰਵਾਈ ਗਈ ਸੀ
ਸ. ਭੁੱਟਾ ਨੇ ਕਿਹਾ ਕਿ ਇੱਕ ਪਸ਼ੂ ਦੀ ਖਰੀਦ ਕਰਨ ਤੇ ਖਰੀਦਦਾਰ ਨੂੰ 2700 ਰੁਪਏ ਫੀਸ ਦੇਣੀ ਪੈਂਦੀ ਹੈ ਜਿਸ ਨਾਲ ਠੇਕੇਦਾਰ ਕਰੋੜਾਂ ਰੁਪਏ ਇਕੱਠੇ ਕਰਦਾ ਹੈ ਅਤੇ ਸਰਕਾਰ ਨੂੰ ਵੀ ਇਹਨਾਂ ਮੰਡੀਆਂ ਤੋਂ ਕਰੋੜਾਂ ਦੀ ਆਮਦਨ ਹੈ ਪਰੰਤੂ ਠੇਕੇਦਾਰ ਵਲੋਂ ਅਤੇ ਸਰਕਾਰ ਵੱਲੋਂ ਪਸ਼ੂਪਾਲਕਾਂਅਤੇ ਵਪਾਰੀਆਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ।ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿਕਾਸ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਜਦੋਂ ਕਿ ਦੂਜੇ ਪਾਸੇ ਅਕਾਲੀ ਦਲ ਦੀ ਸਰਕਾਰ ਵਿੱਚ ਬਣੀ ਇਸ ਮੰਡੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਹੋਰ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜ ਕਾਲ ਦੌਰਾਨ ਇਸ ਮੰਡੀ ਉੱਤੇ ਇੱਕ ਵੀ ਪੈਸਾ ਖਰਚ ਨਹੀਂ ਕੀਤਾ ਜਿਸ ਤੋਂ ਸਪਸ਼ਟ ਹੈ ਕਿ ਇਹ ਸਰਕਾਰ ਸਿਰਫ ਵਿਕਾਸ ਦੇ ਦਾਅਵੇ ਕਰਦੀ ਹੈ ਜਦੋਂ ਕਿ ਦੂਜੀਆਂ ਸਰਕਾਰਾਂ ਵੱਲੋਂ ਬਣਾਈਆਂ ਗਈਆਂ ਇਮਾਰਤਾਂ ਅਤੇ ਕਰਵਾਏ ਗਏ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ
ਹਲਕਾ ਇੰਚਾਰਜ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਅਜੇ ਤੱਕ ਇਸ ਮੰਡੀ ਦੇ ਵਿਕਾਸ ਵੱਲ ਕਦੇ ਵੀ ਧਿਆਨ ਨਹੀਂ ਕੀਤਾ ਅਤੇ ਕਰੋੜਾਂ ਦੀ ਲਾਗਤ ਨਾਲ ਬਣੀ ਇਸ ਮੰਡੀ ਦਾ ਬਦ ਤੋਂ ਬਦਤਰ ਹਾਲ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿਸ ਸਥਾਨਕ ਵਿਧਾਇਕ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪਸ਼ੂ ਪਾਲਕਾਂ ਦੀ ਸਹੂਲਤ ਲਈ ਬਣੀ ਇਸ ਮੰਡੀ ਦਾ ਇੰਨਾ ਮਾੜਾ ਹਾਲ ਕਿਵੇਂ ਹੋ ਗਿਆ ਕਿਉਂ ਸਰਕਾਰ ਨੇ ਇਸ ਆਧੁਨਿਕ ਪਸ਼ੂ ਮੰਡੀ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਸ਼ੂ ਮੰਡੀ ਦੀ ਇਸ ਹਾਲਤ ਲਈ ਜ਼ਿੰਮੇਵਾਰ ਵਿਭਾਗੀ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਪੈਸੇ ਨਾਲ ਬਣੀ ਇਸ ਆਧੁਨਿਕ ਪਸ਼ੂ ਮੰਡੀ ਨੂੰ ਮੁੜ ਤੋਂ ਚਾਲੂ ਕੀਤਾ ਜਾ ਸਕੇ। ਉਹਨਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਵਿਰੋਧੀਆਂ ਖਿਲਾਫ ਝੂਠੇ ਬਿਆਨ ਦੇਣ ਦੀ ਥਾਂ ਇਸ ਪਸ਼ੂ ਮੰਡੀ ਤੋਂ ਅੱਖਾਂ ਕਿਉਂ ਫੇਰੀਆਂ ਹਨ
ਇਸ ਮੌਕੇ ਜਸਵੀਰ ਸਿੰਘ, ਦਮਨਜੋਤ ਸਿੰਘ ਚੀਮਾ, ਗੁਰਸੇਵਕ ਸਿੰਘ ਰਮਨਦੀਪ ਸਿੰਘ, ਸੁਖਬੀਰ ਸਿੰਘ,ਜਗਜੀਤ ਸਿੰਘ,ਮਨਰੂਪ ਸਿੰਘ ਦਾਲੋ ਮਾਜਰਾ,ਬਲਜਿੰਦਰ ਸਿੰਘ, ਜਲਵੇੜੀ ਗਹਿਲਾ,ਗੁਰਵਿੰਦਰ ਸਿੰਘ ਸਾਬੀ ਆਦਿ ਹਾਜ਼ਰ ਸਨ
- Download Babushahi App
-
-