ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਬਦਲਣ ਨਾਲ ਜਗਰਾਓਂ ਨਹੀਂ ਬਦਲਿਆ: ਸਹੋਤਾ
ਪ੍ਰਧਾਨ ਨੇ ਵੀਡੀਓ ਕੀਤੀ ਜਨਤਕ ਖਾਸ ਚਹੇਤੇ ਨੇ ਵੀਡੀਓ ਜਨਤਕ ਕਰਨ ਦੀ ਕੀਤੀ ਮਨਾਹੀ
ਜਗਰਾਓਂ, 21 ਅਕਤੂਬਰ (ਦੀਪਕ ਜੈਨ) ਪੂਰੇ ਦੇਸ਼ ਅੰਦਰ ਦੁਸ਼ਹਿਰੇ ਦਾ ਤਿਉਹਾਰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਗਰਾਉਂ ਅੰਦਰ ਵੀ ਅੱਜ ਦੁਸਹਿਰੇ ਦਾ ਤਿਹਾਰ ਪੂਰੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸਮਾਜਸੇਵੀ ਕੁਲਵੰਤ ਸਹੋਤਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਸੱਤਾਧਿਰ ਦੇ ਚੁਣੇ ਹੋਏ ਪ੍ਰਧਾਨ ਕੰਵਰਪਾਲ ਸਿੰਘ ਵਲੋਂ ਜਗਰਾਓਂ ਸ਼ਹਿਰ ਨਿਵਾਸੀਆਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ਵਧਾਈਆਂ ਦਿੱਤੀਆਂ ਗਈਆਂ। ਵਧਾਈਆਂ ਦੇਣ ਸਮੇਂ ਪ੍ਰਧਾਨ ਦਾ ਇਕ ਹੱਥ ਪੈਂਟ ਵਿਚ, ਦੂਜੇ ਹੱਥ ਵਿਚ ਮੋਬਾਇਲ, ਤੀਜਾ ਉਹਨਾਂ ਵਲੋਂ ਵਧਾਈਆਂ ਦੇਣ ਸਮੇਂ ਜੋ ਭਾਸ਼ਾ ਵਰਤੀ ਗਈ ਉਹ ਸਤਿਕਾਰਯੋਗ ਭਾਸ਼ਾ ਨਹੀਂ ਸੀ ਅਤੇ ਉਹਨਾ ਵੀਡਿਓ ਵਿਚ ਪ੍ਰਧਾਨ ਹਿੱਲਦਾ ਹੀ ਨਜ਼ਰ ਆ ਰਿਹਾ ਹੈ, ਇਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਉਹ ਇਹ ਹੈ ਕਿ ਉਹਨਾਂ ਨੂੰ ਕਿਸੇ ਚਹੇਤੇ ਵਲੋਂ ਆਈਡੀਓ ਪਾ ਕੇ ਇਹ ਕਿਹਾ ਗਿਆ ਕਿ ਇਹ ਵੀਡੀਓ ਜਨਤਕ ਨਾ ਕਰਿਓ ਜੋ ਸ਼ਹਿਰ ਜਗਰਾਓਂ ਵਿਚ ਬਦਲਾਵ ਹੋਣੇ ਚਾਹੀਦੇ ਸੀ ਉਹ ਕਿਸੇ ਨੂੰ ਦੇਖਣ ਨੂੰ ਨਹੀਂ ਮਿਲੇ ਇਹ ਵੀ ਚਰਚਾ ਦਾ ਵਿਸ਼ਾ ਕੱਲ ਬਣ ਸਕਦਾ ਕਿ ਤੁਹਾਡਾ ਪੈੱਗ ਲੱਗਿਆ ਹੋਇਆ ਹੈ। ਕੱਲ ਨੂੰ ਡਰਿੰਕ ਦਾ ਇਸ਼ੂ ਬਣ ਜਾਊਗਾ ਜਦਕਿ ਉਸ ਵੀਡੀਓ ਵਿਚ ਵੀ ਸਾਫ ਜਾਹਿਰ ਹੋਇਆ ਕੇ ਬਦਲਾਵ ਦੇ ਨਾਂ ਤੇ ਬਣੀ ਸਰਕਾਰ ਦਾ ਬਦਲਾਵ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਦੀ ਵੀਡੀਓ ਲੇਟ ਵਾਇਰਲ ਹੋਣ ਕਰਕੇ ਸ਼ਾਇਦ ਜਿਆਦਾ ਲੋਕਾਂ ਤੱਕ ਨਾ ਪਹੁੰਚ ਸਕੀ ਪਰ ਸਵੇਰ ਤੱਕ ਪ੍ਰਧਾਨ ਦੀ ਇਸ ਵੀਡੀਓ ਤੇ ਆਡੀਓ ਦਾ ਜ਼ਿਕਰ ਲੋਕ ਜਰੂਰ ਕਰਨਗੇ। ਇਸ ਸਬੰਧੀ ਪ੍ਰਧਾਨ ਦਾ ਪੱਖ ਜਾਨਣ ਦੀ ਕੋਸ਼ਿਸ ਕੀਤੀ ਤਾਂ ਸੰਪਰਕ ਨਾ ਹੋ ਸਕਿਆਂ।
- Download Babushahi App
-
-