ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਮਲੂਕਾ ਵੱਲੋਂ ਭ੍ਰਿਸ਼ਟਾਚਾਰ ਮਾਮਲੇ CBI ਨੂੰ ਸੌਂਪਣ ਦਾ ਸਵਾਗਤ
ਅਸ਼ੋਕ ਵਰਮਾ
ਭਗਤਾ ਭਾਈ, 06 ਅਕਤੂਬਰ 2026 :ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੂੰ ਸੌਂਪਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਈਡੀ ਨੇ ਡੀਜੀਪੀ ਨੂੰ ਅਧਿਕਾਰੀਆਂ ਅਤੇ ਮੁੱਖ ਮੰਤਰੀ ਦੇ ਕੁੱਝ ਨਜ਼ਦੀਕੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕਰਨ ਲਈ ਕਿਹਾ ਸੀ ਪਰ ਪੰਜਾਬ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਮਾਮਲੇ ਨੂੰ ਅੱਗੇ ਪਾਉਂਦੀ ਰਹੀ ਜਿਸ ਨਾਲ ਕੱਟੜ ਇਮਾਨਦਾਰੀ ਇੱਕ ਤਰ੍ਹਾਂ ਨਾਲ ਬੇਨਕਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵੱਡੇ ਅਧਿਕਾਰੀਆਂ ਨੂੰ ਮਲਾਈਦਾਰ ਪੋਸਟਿੰਗ ਕੁੱਝ ਰੀਅਲ ਅਸਟੇਂਟ ਕਾਰੋਬਾਰੀਆਂ ਨੂੰ ਲਾਭ ਦੇਣ ਲਈ ਗਮਾਡਾ ਦੀਆਂ ਨੀਤੀਆਂ ਚ ਬਦਲਾਅ ਤੋਂ ਲੈ ਕੇ ਅਸਲਾ ਲਾਇਸੈਂਸ ਜਾਰੀ ਕਰਨ ਵਰਗੇ ਮਾਮਲਿਆ ਚ ਅਰਬਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਮੰਤਰੀ ਵਿਜੇ ਸਿੰਗਲਾ ਫੌਜਾ ਸਿੰਘ ਸਰਾਰੀ ਵਿਧਾਇਕ ਅਮਿਤ ਰਤਨ ਕੋਟਫਤਾ ਤੇ ਲਾਲਜੀਤ ਭੁੱਲਰ ਤੇ ਦਰਜ ਮਾਮਲਿਆਂ ਵਿਚ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਚ ਅਦਾਲਤ ਨੇ ਸਰਕਾਰ ਅਤੇ ਪੰਜਾਬ ਪੁਲਿਸ ਦੀ ਮੰਸ਼ਾ ਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੀ ਅੰਤ ਇਹ ਮਾਮਲਾ ਕੇਂਦਰ ਦੀ ਭਰੋਸੇਯੋਗ ਜਾਂਚ ਏਜੰਸੀ ਸੀ ਬੀ ਆਈ ਨੂੰ ਸੌਪ ਦਿੱਤੀ। ਸੀ ਬੀ ਆਈ ਦੀ ਜਾਂਚ ਨਾਲ ਪੰਜਾਬ ਦੇ ਲੋਕਾਂ ਦੀ ਲੁੱਟ ਕਰਨ ਵਾਲਾ ਇੱਕ ਵੀ ਦੋਸ਼ੀ ਬਚੇਗਾ ਨਹੀਂ ਪੰਜਾਬ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਉੱਚ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਵੀ ਚਣੋਤੀ ਦੇਣ ਦੀ ਗੱਲ ਕਰ ਰਹੀ ਹੈ ਉੱਚ ਅਦਾਲਤ ਨੇ ਤੱਥਾਂ ਦੇ ਅਧਾਰ ਤੇ ਹੀ ਫੈਸਲਾ ਕੀਤਾ ਹੈ ਤੇ ਸਰਕਾਰ ਨੂੰ ਸੁਪਰੀਮ ਕੋਰਟ ਚ ਵੀ ਕੋਈ ਰਾਹਤ ਨਹੀਂ ਮਿਲੇਗੀ ।ਇਸ ਮੌਕੇ ਸੂਬਾ ਸਕੱਤਰ ਕਿਸਾਨ ਵਿੰਗ ਬੂਟਾ ਭਾਈਰੂਪਾ ਯੂਥ ਵਿੰਗ ਪ੍ਰਧਾਨ ਜਸਪ੍ਰੀਤ ਜੱਸਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ ਐਸ ਸੀ ਵਿੰਗ ਪ੍ਰਧਾਨ ਸਵਰਨ ਸਿੰਘ ਗੁਰਜੀਤ ਸਿੰਘ ਗੋਰਾ ਦਿਉਣ ਅਤੇ ਜਿਲ੍ਹਾ ਮੀਡੀਆ ਕੰਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜਿਰ ਸਨ
- Download Babushahi App
-
-