ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਮਾਨਸਾ ਵਿੱਚ ਧਰਨਾ ਦੂਸਰੇ ਦਿਨ ਵਿੱਚ ਸ਼ਾਮਿਲ
ਅਸ਼ੋਕ ਵਰਮਾ
ਮਾਨਸਾ, 31 ਅਗਸਤ 2026 :ਕਿਸਾਨ ਮੰਗਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਡੀਸੀ ਦਫ਼ਤਰ ਮਾਨਸਾ ਅੱਗੇ ਸ਼ੁਰੂ ਕੀਤਾ ਦਿਨ ਰਾਤ ਦਾ ਪੱਕਾ ਮੋਰਚੇ ਵਿੱਚ ਅੱਜ ਹਜ਼ਾਰਾਂ ਕਿਸਾਨ ਸ਼ਾਮਲ ਜਿਸ ਔਰਤਾਂ ਵੀ ਸ਼ਾਮਲ ਹੋਈਆਂ । ਧਰਨੇ ਦੌਰਾਨ ਪੂਰਾ ਦਿਨ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੁੰਦੀ ਰਹੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰਾ ਕਿਸਾਨਾ ਦੀਆਂ ਮੰਗਾਂ ਸਬੰਧੀ ਆਪਣੀ ਚੁੱਪ ਤੋੜਨ ਮੰਗਾਂ ਤੁਰੰਤ ਮੰਨਣਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਨਾਲ ਕਿਸਾਨ ਵਿਰੋਧੀ ਸਮਝੌਤੇ ਨਾਂ ਕਰੇ। ਪੰਜਾਬ ਸਰਕਾਰ ਵੱਲੋਂ ਲਿਆਂਦੀ ਜਬਰੀ ਜ਼ਮੀਨਾਂ ਰੋਕਣ ਵਾਲ਼ੀ ਪੋਲਸੀ ਰੱਦ ਕਰੇ । ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਖਤਮ ਕਰੇ ।ਖੇਤੀ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰੇ ਫਸਲਾਂ ਦੇ ਭਾਅ ਸੁਆਮੀ ਨਾਥਨ ਕਮੀਸਨ ਦੀਆਂ ਸਿਫਾਰਸ਼ਾਂ ਮੁਤਾਬਕ ਤੈਅ ਕਰੇ। ਇਸ ਮੌਕੇ ਉਤਮ ਸਿੰਘ ,ਪਰਮਜੀਤ ਕੌਰ, ਸੀਰਾ ਸਿੰਘ, ਹਰਪਾਲ ਸਿੰਘ, ਭੋਲਾ ਸਿੰਘ ਮਾਖਾ ਅਤੇ ਜੁਗਰਾਜ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ
- Download Babushahi App
-
-