ਬਾਬਾ ਲਾਲ ਸਿੰਘ 81ਵਾਂ ਯਾਦਗਾਰੀ ਕਬੱਡੀ ਟੂਰਨਾਮੈਂਟ 3 ਤੋ, ਵਿਧਾਇਕ ਦਿਆਲਪੁਰਾ ਤੇ ਚੇਅਰਮੈਨ ਸੇਹ ਵਲੋਂ ਪਿੰਡ ਭੌਰਲਾ ਦੇ ਖੇਡ ਮੇਲੇ ਦਾ ਸਟਿੱਕਰ ਜਾਰੀ
ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਖੰਨਾ, ਰਵਿੰਦਰ ਢਿੱਲੋਂ
ਅਜ਼ਾਦੀ ਤੋਂ ਪਹਿਲਾਂ ਤੋਂ ਕਰਵਾਇਆ ਜਾ ਰਿਹਾ ਕਬੱਡੀ ਖੇਡ ਮੇਲਾ ਨੇੜਲੇ ਪਿੰਡ ਭੌਰਲਾ ਵਿਖੇ ਸਮੂਹ ਨਿਵਾਸੀਆਂ ਤੇ ਐਨ. ਆਰ. ਆਈਜ਼. ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮਧਾਮ ਨਾਲ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਬਾਬਾ ਲਾਲ ਸਿੰਘ 81ਵਾਂ ਯਾਦਗਾਰੀ ਕਬੱਡੀ ਟੂਰਨਾਮੈਂਟ 3, 4, 5 ਸਤੰਬਰ 2026 ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਨੂੰ 30, 35, 40, 45, 50, 57, 70 ਕਬੱਡੀ ਕਲੱਬ ਦੀਆਂ ਟੀਮਾਂ ਦਾ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਗਰੂਪ ਸਿੰਘ ਸੇਹ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸੱਦੇ ਪੱਤਰ ਦਿੱਤੇ ਗਏ ਹਨ। ਹਲਕਾ ਸਮਰਾਲਾ ਦੇ ਵਿਧਾਇਕ ਦਿਆਲਪੁਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਗਰੂਪ ਸਿੰਘ ਵਲੋਂ ਕਬੱਡੀ ਟੂਰਨਾਮੈਂਟ ਦੇ ਸਟਿੱਕਰ ਵੀ ਜਾਰੀ ਕੀਤੇ ਗਏ ਹਨ। ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਮੌਕੇ 'ਤੇ ਸਮਾਜ ਸੇਵੀ ਪ੍ਰੇਮ ਸਿੰਘ ਮਠਾੜੂ, ਸਪੋਰਟਸ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਨੀ ਮਠਾੜੂ, ਪ੍ਰੀਤ ਢਿੱਲੋਂ, ਜਗਜੋਤ ਸਿੰਘ ਢਿੱਲੋਂ, ਹਨੀ ਢਿੱਲੋਂ, ਅੰਮ੍ਰਿਤਪਾਲ ਸਿੰਘ ਮਠਾੜੂ ਹੈੱਡ ਕੈਸ਼ੀਅਰ, ਹਰਕੋਮਲਪ੍ਰੀਤ ਸਿੰਘ, ਮਨਜਿੰਦਰ ਸਿੰਘ ਮੈਂਟੀ, ਰਾਜਦੀਪ ਸਿੰਘ, ਹੈਰੀ ਕੰਗ, ਗੁਰਜੀਤ ਸਿੰਘ, ਯਾਦਵਿੰਦਰ ਸਿੰਘ ਕਾਲਾ, ਗੁਰਿੰਦਰ ਸਿੰਘ ਢਿੱਲੋਂ ਜਨਰਲ ਸਕੱਤਰ, ਸੁਖਵਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ, ਜਸਮਨ ਸਿੰਘ ਢਿੱਲੋਂ, ਗੁਰਸਿਮਰਨਜੋਤ ਸਿੰਘ, ਨਵਜੋਤ ਸਿੰਘ, ਹਨੀ ਸਿੰਘ, ਨਵਜੋਤ ਸਿੰਘ ਨੂੰ ਕੰਡਾ ਇੰਚਾਰਜ, ਪਰਮਜੀਤ ਪੰਮਾ, ਕਰਨੈਲ ਸਿੰਘ, ਸਾਬਕਾ ਸਰਪੰਚ ਪਰਗਟ ਸਿੰਘ, ਗੁਰਦੀਪ ਸਿੰਘ ਢਿੱਲੋਂ ਪੰਚ, ਕਰਨਵੀਰ ਸਿੰਘ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਸਮੇਤ ਹਾਜ਼ਰ।
- Download Babushahi App
-
-