ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦਾ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲੱਗਾ*
*217 ਮਰੀਜ਼ਾਂ ਨੇ ਕਰਵਾਇਆ ਮੁਫ਼ਤ ਚੈੱਕਅੱਪ, ਮੁਫ਼ਤ ਦਵਾਈਆਂ ਅਤੇ ਮੁਫ਼ਤ ਡਾਕਟਰੀ ਸਲਾਹ ਦਾ ਉਠਾਇਆ ਲਾਭ*
ਬੰਗਾ 9 ਅਗਸਤ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਮੜੀ ਦੇ ਰੋਗਾਂ ਦੇ ਵਿਭਾਗ ਵਿਚ ਚਮੜੀ ਦੇ ਰੋਗਾਂ ਦਾ ਵਿਸ਼ਾਲ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ । ਜਿਸ ਦਾ 217 ਮਰੀਜ਼ਾਂ ਨੇ ਆਪਣੀ ਜਾਂਚ ਮੁਫਤ ਕਰਵਾਕੇ ਅਤੇ ਮੁਫਤ ਦਵਾਈਆਂ ਪ੍ਰਾਪਤ ਕਰਕੇ ਲਾਭ ਪ੍ਰਾਪਤ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਇਹ ਕੈਂਪ ਲਗਾਇਆ ਗਿਆ ਹੈ । ਜਿਸ ਵਿਚ ਹਸਪਤਾਲ ਦੇ ਚਮੜੀ ਰੋਗਾਂ ਦੇ ਮਾਹਿਰ ਡਾ. ਕਰਨ ਛਾਬੜਾ ਐਮ ਡੀ ਵੱਲੋਂ ਕੈਂਪ ਦੌਰਾਨ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ । ਇਸ ਮੌਕੇ ਡਾ. ਕਰਨ ਛਾਬੜਾ ਨੇ ਕਿਹਾ ਕਿ ਚਮੜੀ ਦੇ ਰੋਗਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਛੋਟੀ ਜਿਹੀ ਸਮੱਸਿਆ ਵੀ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਗੰਭੀਰ ਬਿਮਾਰੀ ਦਾ ਰੂਪ ਧਾਰ ਸਕਦੀ ਹੈ । ਉਨ੍ਹਾਂ ਅਪੀਲ ਕੀਤੀ ਕਿ ਜੇਕਰ ਚਮੜੀ ’ਤੇ ਕਿਸੇ ਪ੍ਰਕਾਰ ਦੀ ਖਾਰਸ਼, ਲਾਲੀ, ਦਾਗ-ਧੱਬੇ, ਛਾਲੇ, ਅਲਰਜੀ ਜਾਂ ਹੋਰ ਕੋਈ ਸਮੱਸਿਆ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਤੁਰੰਤ ਮਾਹਿਰ ਚਮੜੀ ਰੋਗਾਂ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ । ਕੈਂਪ ਵਿਚ ਆਏ ਮਰੀਜ਼ਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਫਰੀ ਕੈਂਪ ਲਗਾ ਕੇ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਸ਼ਿਵਾਨੀ ਸ਼ਰਮਾ ਮੈਡੀਕਲ ਅਫਸਰ, ਜੋਤੀ ਰਾਣੀ ਉ ਪੀ ਡੀ ਇੰਚਾਰਜ, ਜਸਵੀਰ ਕੌਰ ਸਟਾਫ, ਹਰਜੀਤ ਕੌਰ ਫਾਰਮਾਸਿਸਟ, ਰੀਨਾ, ਲੰਬੜਦਾਰ ਸਵਰਨ ਸਿੰਘ ਕਾਹਮਾ, ਕਰਨ ਸਰਗੰਲ, ਵਿਸ਼ਾਲ ਚੌਧਰੀ, ਰਾਹੁਲ ਵਰਮਾ, ਅਮਿਤ ਪੁਰੀ, ਵਿਵੇਕ ਅਰੋੜਾ, ਹਸਪਤਾਲ ਦਾ ਨਰਸਿੰਗ, ਮੈਡੀਕਲ ਅਤੇ ਸਹਾਇਕ ਸਟਾਫ ਵੀ ਮੌਜੂਦ ਸੀ ।
- Download Babushahi App
-
-