ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਵੀਪ ਤਹਿਤ ਐਕਟੀਵਿਟੀ ਕਰਵਾਈ
ਅਸ਼ੋਕ ਵਰਮਾ
ਬਠਿੰਡਾ ,15 ਜੁਲਾਈ 2026 :ਸਵੀਪ ਐਕਟੀਵਿਟੀ ਤਹਿਤ ਪ੍ਰਿੰਸੀਪਲ ਕੁਲਵਿੰਦਰ ਸਿੰਘ ਅਤੇ ਮੈਡਮ ਮੀਨਾ ਭਾਰਤੀ ਪ੍ਰਿੰਸੀਪਲ ਕਮ ਸਵੀਪ ਨੋਡਲ 92 ਸ਼ਹਿਰੀ ਬਠਿੰਡਾ ਦੀ ਅਗਵਾਈ ਅਧੀਨ ਸਵੀਪ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿੱਚ ਕਰਵਾਈ ਗਈ। ਜਮਾਤ ਨੌਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਨੂੰ ਟੀਮ ਮੈਬਰ ਜੋਨੀ ਸਿੰਗਲਾ ਦੁਆਰਾ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਬਾਰੇ ਦੱਸਿਆ ਅਤੇ SIR ( special intensive revision) ਬਾਰੇ ਵਿਸਥਾਰ ਵਿੱਚ ਦਸਿਆ ਅਤੇ ਅਪੀਲ ਕੀਤੀ ਕਿ ਲੋਕਾਂ ਨੂੰ 24 ਜੁਲਾਈ ਤੋਂ ਪਹਿਲਾ EF ਫਾਰਮ ਜਮ੍ਹਾ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਮੀਨਾ ਭਾਰਤੀ ਜੀ ਨੇ SIR ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਸਮਝਾਇਆ ਅਤੇ ਟੀਮ ਮੈਬਰ ਰਾਮ ਉਜਾਗਰ ਅਤੇ ਸੁਮੀਤ ਗੋਇਲ ਜੀ ਦੁਆਰਾ EF ਫਾਰਮ ਬਾਰੇ ਸਕੂਲ ਵਿਦਿਆਰਥੀਆ ਨੂੰ ਦੱਸਿਆ ਗਿਆ ਸਕੂਲ ਦੇ ELC ਇੰਚਾਰਜ ਮੈਡਮ ਕੁਲਦੀਪ ਕੌਰ ਦੇ ਸਹਿਯੋਗ ਨਾਲ ਪੋਸਟਰ ਮੇਕਿੰਗ ਅਤੇ ਭਾਸਣ ਮੁਕਾਬਲਾ ਕਰਵਾਇਆ ਗਿਆ ਅਤੇ ਪਹਿਲੀ ਦੂਜੀ ਅਤੇ ਤੀਜੀ ਪੁਜੀਸ਼ਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ।
- Download Babushahi App
-
-