ਚੰਡੀਗੜ੍ਹ ਯੂਨੀਵਰਸਿਟੀ ਦੇ ਬੀ.ਐੱਸਸੀ. ਨਿਊਟ੍ਰੀਸ਼ਨ ਐਂਡ ਡਾਇਟੀਟਿਕਸ ਦੇ ਵਿਦਿਆਰਥੀਆਂ ਨੇ ਇੰਟਰਨਸ਼ਿਪ ਸਫ਼ਲਤਾਪੂਰਵਕ ਪੂਰੀ ਕੀਤੀ
ਐੱਸ.ਏ.ਐੱਸ. ਨਗਰ (ਮੁਹਾਲੀ), 12 ਜੁਲਾਈ, 2026
ਚੰਡੀਗੜ੍ਹ ਯੂਨੀਵਰਸਿਟੀ ਦੇ ਬੀ.ਐੱਸ.ਸੀ. ਨਿਊਟ੍ਰੀਸ਼ਨ ਐਂਡ ਡਾਇਟੀਟਿਕਸ ਕੋਰਸ ਦੇ ਵਿਦਿਆਰਥੀਆਂ ਨੇ ਅੱਜ ਅੰਮ੍ਰਿਤ ਦਿਓਲ ਫਿਟਨੈੱਸ ਐਂਡ ਨਿਊਟ੍ਰੀਸ਼ਨ ਵਿਖੇ ਛੇ ਹਫ਼ਤਿਆਂ ਦਾ ਇੰਟਰਨਸ਼ਿਪ-ਕਮ-ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਪੂਰਾ ਕੀਤਾ। ਇਹ ਪ੍ਰੋਗਰਾਮ ਪੋਸ਼ਣ ਵਿਗਿਆਨ ਦੇ ਖੇਤਰ ਵਿੱਚ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਪੇਸ਼ੇਵਰ ਯੋਗਤਾ ਨੂੰ ਨਿਖਾਰਨ ਵੱਲ ਇੱਕ ਅਹਿਮ ਮੀਲ ਪੱਥਰ ਸਾਬਤ ਹੋਇਆ।
ਇਸ ਪ੍ਰੋਗਰਾਮ ਦਾ ਪ੍ਰਮੁੱਖ ਮੰਤਵ ਵਿਦਿਆਰਥੀਆਂ ਨੂੰ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦਾ ਸੁਮੇਲ ਦੇਣਾ ਸੀ, ਤਾਂ ਜੋ ਵਿਦਿਆਰਥੀ ਪੋਸ਼ਣ ਵਿਗਿਆਨ ਦੇ ਅਸਲ ਜੀਵਨ ਵਿੱਚ ਹੋਣ ਵਾਲੇ ਉਪਯੋਗ ਨੂੰ ਚੰਗੇ ਢੰਗ ਨਾਲ ਸਮਝ ਸਕਣ। ਛੇ ਹਫ਼ਤਿਆਂ ਦੌਰਾਨ ਵਿਦਿਆਰਥੀਆਂ ਨੂੰ ਗੈਸਟਰੋਇੰਟੈਸਟਾਈਨਲ ਸਿਸਟਮ (ਪਾਚਨ ਤੰਤਰ), ਸਰਕੂਲੇਟਰੀ ਸਿਸਟਮ (ਰਕਤ ਸੰਚਾਰ ਪ੍ਰਣਾਲੀ), ਰੈਸਪਾਇਰੇਟਰੀ ਸਿਸਟਮ (ਸਾਹ ਪ੍ਰਣਾਲੀ), ਨਿਊਰੋਲੌਜੀਕਲ ਸਿਸਟਮ (ਦਿਮਾਗ ਅਤੇ ਨਸਾਂ ਦੀ ਪ੍ਰਣਾਲੀ) ਦੇ ਨਾਲ-ਨਾਲ ਸਿਧਾਂਤਕ ਵਿਸ਼ਲੇਸ਼ਣ ਅਤੇ ਡਾਈਟ ਪਲਾਨਿੰਗ ਬਾਰੇ ਵਿਸਤ੍ਰਿਤ ਸਿਖਲਾਈ ਦਿੱਤੀ ਗਈ। ਇਸ ਪਾਠਕ੍ਰਮ ਨੇ ਮਨੁੱਖੀ ਸਰੀਰ ਦੀ ਕਾਰਜ-ਪ੍ਰਣਾਲੀ ਦੀ ਸਮਝ ਦੇ ਨਾਲ-ਨਾਲ ਵਿਗਿਆਨਕ ਸਬੂਤਾਂ 'ਤੇ ਆਧਾਰਿਤ ਪੋਸ਼ਣ ਯੋਜਨਾਵਾਂ ਤਿਆਰ ਕਰਨ ਦੀ ਯੋਗਤਾ ਵੀ ਵਿਕਸਿਤ ਕੀਤੀ।
ਇਸ ਇੰਟਰਨਸ਼ਿਪ ਦੌਰਾਨ ਵਿਦਿਆਰਥੀਆਂ ਨੂੰ ਕਲੀਨਿਕਲ ਨਿਊਟ੍ਰੀਸ਼ਨ ਅਤੇ ਲਾਈਫਸਟਾਈਲ ਮੈਨੇਜਮੈਂਟ ਬਾਰੇ ਡੂੰਘੀ ਜਾਣਕਾਰੀ ਹਾਸਲ ਹੋਈ। ਉਨ੍ਹਾਂ ਨੇ ਮੈਡੀਕਲ ਧਾਰਨਾਵਾਂ ਨੂੰ ਸਮਝਣ, ਪ੍ਰਭਾਵਸ਼ਾਲੀ ਡਾਈਟ ਤਿਆਰ ਕਰਨ, ਕਲਾਇੰਟਾਂ ਨਾਲ ਪ੍ਰਭਾਵਸ਼ਾਲੀ ਸੰਚਾਰ, ਕਾਊਂਸਲਿੰਗ ਤਕਨੀਕਾਂ ਅਤੇ ਦਾਖ਼ਲਾ ਪ੍ਰਕਿਰਿਆ (Enrollment Methodology) ਸਬੰਧੀ ਵਿਹਾਰਕ ਸਿਖਲਾਈ ਪ੍ਰਾਪਤ ਕੀਤੀ। ਇਸ ਪ੍ਰੋਗਰਾਮ ਵਿੱਚ ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਹਾਰਕ ਹੁਨਰਾਂ ਦੇ ਵਿਕਾਸ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜਿਸ ਨਾਲ ਵਿਦਿਆਰਥੀ ਨਿਊਟ੍ਰੀਸ਼ਨ ਅਤੇ ਵੈੱਲਨੈੱਸ ਉਦਯੋਗ ਦੀਆਂ ਲੋੜਾਂ ਨੂੰ ਆਤਮਵਿਸ਼ਵਾਸ ਨਾਲ ਪੂਰਾ ਕਰਨ ਲਈ ਤਿਆਰ ਹੋਏ।
ਇਹ ਇੰਟਰਨਸ਼ਿਪ ਅੰਮ੍ਰਿਤ ਦਿਓਲ ਫਿਟਨੈੱਸ ਐਂਡ ਨਿਊਟ੍ਰੀਸ਼ਨ ਦੇ ਸੰਸਥਾਪਕ ਅੰਮ੍ਰਿਤ ਦਿਓਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਵਿਦਿਆਰਥੀਆਂ ਨੂੰ ਤਜਰਬੇਕਾਰ ਟ੍ਰੇਨਰਾਂ ਅਤੇ ਮਾਰਗਦਰਸ਼ਕਾਂ ਦੀ ਟੀਮ ਨੇ ਸਿਖਲਾਈ ਦਿੱਤੀ। ਉਨ੍ਹਾਂ ਦੀ ਮਾਹਰ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਿਹਾਰਕ ਪ੍ਰਦਰਸ਼ਨ, ਮੈਡੀਕਲ ਅਤੇ ਪੋਸ਼ਣ ਵਿਗਿਆਨ ਨਾਲ ਸਬੰਧਤ ਧਾਰਨਾਵਾਂ ਦੀ ਡੂੰਘੀ ਸਮਝ ਪ੍ਰਾਪਤ ਹੋਈ, ਜਿਸ ਨਾਲ ਉਨ੍ਹਾਂ ਦੀ ਪੇਸ਼ੇਵਰ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਹੋਇਆ।
ਇੰਟਰਨਸ਼ਿਪ ਸਫ਼ਲਤਾਪੂਰਵਕ ਪੂਰੀ ਕਰਨ ਵਾਲਿਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ.ਐੱਸਸੀ. ਨਿਊਟ੍ਰੀਸ਼ਨ ਐਂਡ ਡਾਇਟੀਟਿਕਸ ਦੀ ਪੜ੍ਹਾਈ ਕਰ ਰਹੇ ਵੱਖ-ਵੱਖ ਵਿਦੇਸ਼ੀ ਦੇਸ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਅੰਮ੍ਰਿਤ ਦਿਓਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ, "ਪ੍ਰੈਕਟੀਕਲ ਤਜਰਬਾ ਅਤੇ ਮਜ਼ਬੂਤ ਅਕਾਦਮਿਕ ਬੁਨਿਆਦ ਇੱਕ ਸਫ਼ਲ ਨਿਊਟ੍ਰੀਸ਼ਨ ਪੇਸ਼ੇਵਰ ਬਣਨ ਲਈ ਬੇਹੱਦ ਜ਼ਰੂਰੀ ਹਨ।" ਉਨ੍ਹਾਂ ਕਿਹਾ ਕਿ ਇੰਟਰਨਸ਼ਿਪ ਦੌਰਾਨ ਹਾਸਲ ਕੀਤਾ ਗਿਆ ਗਿਆਨ ਅਤੇ ਹੁਨਰ ਵਿਦਿਆਰਥੀਆਂ ਨੂੰ ਕਲੀਨਿਕਲ ਨਿਊਟ੍ਰੀਸ਼ਨ, ਵੈੱਲਨੈੱਸ ਅਤੇ ਰੋਕਥਾਮ ਅਧਾਰਿਤ ਸਿਹਤ ਸੰਭਾਲ (Preventive Healthcare) ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਦੇ ਯੋਗ ਬਣਾਉਣਗੇ।
- Download Babushahi App
-
-