ਮੋਹਾਲੀ 'ਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ! ਦਾਉ , ਰਾਏਪੁਰ ਅਤੇ ਪਿੰਡ ਬਹਿਲੋਲਪੁਰ ਵਿਖੇ ਵਿਧਾਇਕ ਕੁਲਵੰਤ ਸਿੰਘ ਹੋਏ ਲੋਕਾਂ ਦੇ ਰੂਬਰੂ
ਲੋਕ ਭਲਾਈ ਸਕੀਮਾਂ ਦੇ ਲਾਗੂ ਹੋਣ ਦੇ ਨਾਲ ਵਿਰੋਧੀ ਨੇਤਾ ਸਕਤੇ 'ਚ : ਕੁਲਵੰਤ ਸਿੰਘ
ਪਿੰਡ ਦਾਊਂ 'ਚ ਹੋਇਆ ਠਾਠਾਂ ਮਾਰਦਾ ਇਕੱਠ
ਮੋਹਾਲੀ 6 ਜੁਲਾਈ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਪੱਖੀ ਸਕੀਮਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਲੋਕਾਂ ਤੱਕ ਲਿਜਾਣ ਦੇ ਲਈ ਪੰਜਾਬ ਭਰ ਵਿੱਚ -ਲੋਕ ਮਿਲਣੀ ਪ੍ਰੋਗਰਾਮ - ਆਰੰਭ ਕੀਤੇ ਗਏ ਹਨ , ਜਿਸ ਦੇ ਤਹਿਤ ਅੱਜ ਦੇਰ ਸ਼ਾਮ ਪਿੰਡ ਦਾਊ , ਪਿੰਡ ਰਾਏਪੁਰ ਅਤੇ ਪਿੰਡ ਬਹਿਲੋਲਪੁਰ ਨਾਲ ਸੰਬੰਧਿਤ ਲੋਕਾਂ ਦੇ ਨਾਲ ਵਿਧਾਇਕ ਕੁਲਵੰਤ ਸਿੰਘ ਹੋਰਾਂ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ , ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਕਈ ਸਟੇਡੀਅਮ ਬਣ ਚੁੱਕੇ ਹਨ ਅਤੇ ਕਈ ਬਣਨ ਦੇ ਕਿਨਾਰੇ ਹਨ, ਉਹਨਾਂ ਕਿਹਾ ਕਿ ਹੁਣ ਹਲਕੇ ਦੇ ਨੌਜਵਾਨ ਆਪਣੀ ਖੇਡ ਪ੍ਰਤਿਭਾ ਨੂੰ ਹੋਰ ਨਿਖਾਰਨ ਦੇ ਲਈ ਨਾਲ ਲੱਗਦੇ ਖੇਡ ਸਟੇਡੀਅਮ ਦੇ ਵਿੱਚ ਹੀ ਜਾ ਸਕਣਗੇ , ਉਹਨਾਂ ਨੂੰ ਦੂਰ -ਦੁਰਾਡੇ ਸਟੇਡੀਅਮ ਦੇ ਵਿੱਚ ਜਾਣ ਦੇ ਲਈ ਖੱਜਲ -ਖੁਆਰ ਨਹੀਂ ਹੋਣਾ ਪਵੇਗਾ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਖਿਡਾਰੀਆਂ ਅਤੇ ਖੇਡ ਪ੍ਰਬੰਧਕਾਂ ਨੂੰ ਲੋੜੀਂਦਾ ਸਮਾਨ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ, ਇਨਾ ਹੀ ਨਹੀਂ, ਪਿੰਡਾਂ ਦੇ ਵਿੱਚ ਲੰਬੇ ਸਮੇਂ ਤੋਂ ਕਰਵਾਏ ਜਾ ਰਹੇ ਖੇਡ ਮੇਲਿਆਂ ਤੋਂ ਉਤਸਾਹਿਤ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਖੇਡ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਵਧੇਰੇ ਉਤਸਾਹਿਤ ਕਰਨ ਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ 85% ਤੋਂ ਵੀ ਵੱਧ ਪਰਿਵਾਰਾਂ ਨੂੰ ਬਿਜਲੀ ਦੇ ਬਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸੂਬੇ ਭਰ ਦੇ ਲੋਕਾਂ ਨੂੰ 600 ਯੂਨਿਟ ਪ੍ਰਤੀ ਬਿਲ ਮਾਫ ਕਰਨ ਦਾ ਐਲਾਨ ਕੀਤਾ ਗਿਆ ਸੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਦੁਹਰਾਇਆ ਕਿ ਖੇਡ ਸਟੇਡੀਅਮ ਦੀ ਉਸਾਰੀ ਦੇ ਚਲਦਿਆਂ ਜਿੱਥੇ ਨੌਜਵਾਨ ਵਰਗ ਤੰਦਰੁਸਤ ਰਹੇਗਾ, ਉਥੇ ਆਪਣਾ ,ਆਪਣੇ ਮਾਂ- ਬਾਪ ਦਾ, ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਂ ਵੀ ਅੰਤਰਰਾਸ਼ਟਰੀ ਬਰੂਹਾਂ ਉੱਤੇ ਰੋਸ਼ਨ ਕਰ ਸਕੇਗਾ , ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਹਿਲਾਵਾਂ ਦੇ ਖਾਤੇ ਵਿੱਚ 1 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਹਿਲਾਵਾਂ ਦੇ ਖਾਤੇ ਵਿੱਚ 1500 ਪ੍ਰਤੀ ਮਹੀਨਾ ਆਉਣੇ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਸਕੀਮ ਨੂੰ ਲੈ ਕੇ ਵੱਡੇ ਪੱਧਰ ਤੇ ਰਜਿਸਟਰੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਸਭ ਮਾਤਾਵਾਂ -ਭੈਣਾਂ ਇਸ ਸਕੀਮ ਦੇ ਵਿੱਚ ਪੈਸੇ ਜੁਲਾਈ ਮਹੀਨੇ ਤੋਂ ਹੀ ਮਿਲਣਗੇ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਹਲਕਾ ਮੋਹਾਲੀ ਦੀ ਵਿਕਾਸ ਪੱਖੋਂ ਨੁਹਾਰ ਬਦਲ ਦਿੱਤੀ ਜਾਵੇਗੀ, ਸ਼ਹਿਰ ਦੇ ਨਾਲ ਪਿੰਡਾਂ ਦਾ ਵੀ ਸਰਬਪੱਖੀ ਵਿਕਾਸ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਲਕੇ ਦੇ 12 ਪਿੰਡ ਤਾਂ ਪਹਿਲਾਂ ਹੀ ਮੋਹਾਲੀ ਕਾਰਪੋਰੇਸ਼ਨ ਦੀ ਹੱਦਬੰਦੀ ਵਿੱਚ ਸ਼ਾਮਿਲ ਕੀਤੇ ਜਾ ਚੁੱਕੇ ਹਨ, ਅਤੇ ਬਾਕੀ ਦੇ ਪਿੰਡਾਂ ਦੇ ਵਿੱਚ ਵੀ ਵਿਕਾਸ ਮੁਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕੀਤਾ ਜਾ ਚੁੱਕਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਤੌਰ ਤੇ ਜਿਸ ਸਰਕਾਰ ਦੇ ਚਾਰ ਸਾਲ ਪੂਰੇ ਹੋ ਜਾਣ ਉਸ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਪਿੰਡਾਂ ਵਿੱਚ ਇਕੱਠ ਕਰਨੇ ਮੁਸ਼ਕਿਲ ਹੋ ਜਾਂਦੇ ਹਨ, ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਚਲਦਿਆਂ ਅੱਜ ਪਿੰਡ ਦਾਊ ਵਿਖੇ ਠਾਠਾ ਮਾਰਦਾ ਇਕੱਠ ਹੋਇਆ ਹੈ, ਇਹ ਸਭ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਦੇ ਚਲਦਿਆਂ ਹੀ ਹੋ ਰਿਹਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੁਆਰਾ ਪੂਰੇ ਚਾਵਾਂ ਅਤੇ ਉਤਸ਼ਾਹ ਦੇ ਨਾਲ ਚੁਣੀ ਗਈ ਸਰਕਾਰ ਹੈ ਅਤੇ ਲੋਕਾਂ ਦੇ ਕੰਮ ਕਰਨਾ ਸਰਕਾਰ ਦੇ ਨੁਮਾਇੰਦਿਆਂ ਦੀ ਨੈਤਿਕ ਜਿੰਮੇਵਾਰੀ ਹੈ, ਜਿਸ ਨੂੰ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ, ਸਮਰਥਕ, ਵਿਧਾਇਕ, ਮੰਤਰੀ ਅਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਦਾਊ ਵਿਖੇ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ 10 ਲੱਖ ਰੁਪਏ ਗਲੀਆਂ ਨਾਲੀਆਂ ਦੀ ਉਸਾਰੀ ਲਈ ਜਾਰੀ ਕੀਤੇ ਗਏ, ਇਸੇ ਤਰ੍ਹਾਂ 5 ਲੱਖ ਰੁਪਏ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਕਮਿਊਨਿਟੀ ਸੈਂਟਰ ਲਈ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ, ਉਹਨਾਂ ਦੱਸਿਆ ਕਿ 1 ਲੱਖ ਰੁਪਆ ਰੰਗਲੇ ਰੰਗਲਾ ਪੰਜਾਬ ਤਹਿਤ ਪ੍ਰਾਇਮਰੀ ਸਕੂਲ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ, 45.53 ਲੱਖ ਰੁਪਏ ਨਾਲ ਖੇਡ ਮੈਦਾਨ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਪ੍ਰਗਟ ਅਧੀਨ ਹੈ, ਇਸੇ ਤਰ੍ਹਾਂ 50 ਲੱਖ ਰੁਪਏ ਦੀ ਲਾਗਤ ਦੇ ਨਾਲ ਹੈਲਥ ਹੈਲਥਲੈਸ ਸੈਂਟਰ ਜਲਦ ਹੀ ਬਣਨ ਜਾ ਰਿਹਾ ਹੈ ਜਿਸ ਦੇ ਟੈਂਡਰ ਹੋ ਚੁੱਕੇ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਅੱਗੇ ਦੱਸਿਆ ਕਿ 5 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਜਲਦੀ ਜਾਰੀ ਕੀਤੀ ਜਾ ਰਹੀ ਹੈ, ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ -ਕੁਲਦੀਪ ਸਿੰਘ ਸਮਾਣਾ, ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ -ਹਰਪਾਲ ਸਿੰਘ ਚੰਨਾ, ਸਰਪੰਚ ਗੁਰਨਾਮ ਸਿੰਘ ਪਿੰਡ ਦਾਊ ਲਾਲ ਰਾਮਗੜ੍ਹ ਲਾਲੀ ਰਾਮਗੜ੍ਹ ਰਾਜੂ ਦਾਊ ਬਿੱਲਾ ਦਾਊ ਸਤਨਾਮ ਸਿੰਘ ਦਾਊ ਸਰਬਜੀਤ ਕੌਰ ਬਲਾਕ ਪ੍ਰਧਾਨ ਹਰਪਾਲ ਸਿੰਘ ਰਮਨਦੀਪ ਕੌਰ ਹਲਕਾ ਕੋਆਰਡੀਨੇਟਰ ਕੁਲਦੀਪ ਸਿੰਘ ਸਮਾਣਾ ਆਰਪੀ ਸ਼ਰਮਾ ਅਕਵਿੰਦਰ ਸਿੰਘ ਗੋਸਲ ਤਰਲੋਚਨ ਸਿੰਘ ਵੈਦਵਾਨ ਡਾਕਟਰ ਕੁਲਦੀਪ ਸਿੰਘ ਰਾਜਵਿੰਦਰ ਸਿੰਘ ਰਾਜੂ ਸਰਪੰਚ, ਮਨਪ੍ਰੀਤ ਸਿੰਘ ਮਨੀ ਰਾਏਪੁਰ ਮਨਦੀਪ ਸਿੰਘ ਮਟੌਰ ਸਤਨਾਮ ਸਿੰਘ ਬਲੌਂਗੀ ਗੁਰਪ੍ਰੀਤ ਸਿੰਘ ਬਰਿਆਲੀ ਇਹ ਕਵਾਲ ਸਿੰਘ ਚਿੱਟਾ ਸਰਪੰਚ ਗੁਰਪਾਲ ਸਿੰਘ ਗਰੇਵਾਲ ਹਰਪਾਲ ਸਿੰਘ ਬਰਾੜ ਜਸਪਾਲ ਸਿੰਘ ਗੁਰਿੰਦਰ ਸਿੰਘ ਬੱਲੋਮਾਜਰਾ, ਮਲਕੀਤ ਸਿੰਘ ਬਲਾਕ ਪ੍ਰਧਾਨ- ਬਲਵੀਰ ਸਿੰਘ, ਹਰਪਾਲ ਸਿੰਘ, ਹਰਵਿੰਦਰ ਸਿੰਘ ਵੀ ਹਾਜ਼ਰ ਸਨ,
- Download Babushahi App
-
-