ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ! ਦੋ ਨਸ਼ਾ ਤਸਕਰਾਂ ਦੀ ਜਾਇਦਾਦ 'ਤੇ ਚਲਾਇਆ ਪੀਲਾ ਪੰਜਾ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਦੀ ਨਸ਼ੇ ਦੀ ਆਮਦਨ ਨਾਲ ਬਣਾਈ ਗਈ ਜਾਇਦਾਦ ਤੇ ਪੀਲਾ ਪੰਜਾ ਚਲਾਇਆ ਗਿਆ ਹੈ। ਵਿਜੇ ਅਤੇ ਹਰੀਸ਼ ਨਾਮਕ ਇਹਨਾਂ ਨਸ਼ਾ ਤਸਕਰਾ ਤੇ ਨਸ਼ਾ ਤਸਕਰੀ ਦੇ ਵੱਖ-ਵੱਖ 14 ਮਾਮਲੇ ਦਰਜ ਸੀ ਅਤੇ ਇਹਨਾਂ ਵੱਲੋਂ ਹਿਊਮਨ ਵਾਟਰ ਰਿਸੋਰਸ ਵਿਭਾਗ ਦੀ ਜਮੀਨ ਤੇ ਨਾਜਾਇਜ਼ ਉਸਾਰੀ ਵੀ ਕੀਤੀ ਗਈ ਸੀ ਜਿਸ ਦੇ ਖਿਲਾਫ ਜਿਲ ਪੁਲਿਸ ਨੇ ਕਾਰਵਾਈ ਕਰਦਿਆਂ ਦੀਨਾ ਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਇਹਨਾਂ ਦੀ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈ ਗਈ ਜਾਇਦਾਦ ਨਸ਼ਟ ਕੀਤੀ ਗਈ। ਜ਼ਿਲਾ ਪੁਲਿਸ ਮੁਖੀ ਆਦਿਤਿਆ ਨੇ ਕਿਹਾ ਕਿ ਪੁਲਿਸ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਾਮਿਲ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ ਨਹੀਂ ਰਹੀ ਹੈ ਅਤੇ ਲਗਾਤਾਰ ਕਾਰਵਾਈਆਂ ਜਾਰੀ ਹਨ । ਅੱਜ ਵੀ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਢਾਈਆਂ ਗਈਆਂ ਹਨ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
- Download Babushahi App
-
-