ਗੁਰਦੁਆਰਾ ਸਿੰਘ ਸਭਾ ਕਾਲਕਾ ਜੀ ਵਿਖੇ ਕੀਰਤਨ ਸਮਾਗਮ 8 ਤੇ 9 ਮਈ ਨੂੰ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 6 ਮਈ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ, ਬੀ ਬਲਾਕ ਕਾਲਕਾ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭੁਝੰਗੀ ਜਥੇ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਸਲਾਨਾ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਸਮਾਗਮ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਰੂਹਾਨੀ ਸੁਖ ਦੀ ਅਨੁਭੂਤੀ ਕਰਵਾਉਣ ਦਾ ਅਹਿਮ ਮਾਧਿਅਮ ਹੈ। ਇਸ ਮੌਕੇ ਪੰਥ ਦੇ ਪ੍ਰਸਿੱਧ ਅਤੇ ਮੰਨੇ-ਪ੍ਰਮੰਨੇ ਰਾਗੀ ਜਥੇ ਸ਼ਮੂਲੀਅਤ ਕਰਦੇ ਹੋਏ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਸਰਦਾਰ ਕਾਲਕਾ ਨੇ ਹੋਰ ਦੱਸਿਆ ਕਿ ਇਹ ਵਿਸ਼ੇਸ਼ ਕੀਰਤਨ ਸਮਾਗਮ 8 ਅਤੇ 9 ਮਈ ਨੂੰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਕਰਵਾਏ ਜਾਵੇਗਾ, ਜਿਸ ਵਿੱਚ ਨੌਜਵਾਨ ਸੇਵਾਦਾਰ ਵੀ ਬੜੇ ਉਤਸ਼ਾਹ ਅਤੇ ਸਮਰਪਣ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ।
ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨਮੋਲ ਉਪਦੇਸ਼ਾਂ ਨਾਲ ਜੋੜਨ ਅਤੇ ਗੁਰੂ ਦੀ ਓਟ-ਆਸਰਾ ਪ੍ਰਾਪਤ ਕਰਨ ਦਾ ਲਾਭ ਲੈਣ।
ਇਹ ਸਮਾਗਮ ਨਿਸ਼ਚਿਤ ਤੌਰ 'ਤੇ ਸੰਗਤਾਂ ਲਈ ਆਤਮਕ ਉਤਸ਼ਾਹ, ਸ਼ਾਂਤੀ ਅਤੇ ਚੜ੍ਹਦੀ ਕਲਾ ਦਾ ਸਰੋਤ ਸਾਬਤ ਹੋਵੇਗਾ।
- Download Babushahi App
-
-