ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ 17 ਅਪਰੈਲ ਨੂੰ
ਬੰਗਾ 15 ਅਪਰੈਲ 2026- ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਲੋਕ ਸੇਵਾ ਹਿੱਤ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਡੀਕਲ ਮੈਗਾ ਚੈੱਕਅੱਪ ਕੈਂਪ 17 ਅਪ੍ਰੈਲ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਅੱਜ ਵਿਸ਼ੇਸ਼ ਭੇਟ ਦੌਰਾਨ ਦਿੱਤੀ । ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਇਲਾਕੇ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜ੍ਹਤ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਦੇਣ ਲਈ ਇੱਕ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿਚ ਮੁਫਤ ਡਾਕਟਰੀ ਸਲਾਹ ਤੋਂ ਇਲਾਵਾ ਮੁਫਤ ਥਾਇਰਾਇਡ ਟੈਸਟ, ਮੁਫਤ ਐਚ ਬੀ ਏ 1ਸੀ ਤੇ ਨਾਰਮਲ ਸ਼ੂਗਰ ਟੈਸਟ, ਅੱਖਾਂ ਦੇ ਚਿੱਟਾ ਮੋਤੀਆ ਦੇ ਮੁਫਤ ਆਪਰੇਸ਼ਨ, ਮੁਫਤ ਯੂਰੋਫਲੋਮੈਟਰੀ ਟੈਸਟ, ਨਿਊਰੋਪੈਥੀ, ਸਪਾਈਰੋਮੈਟਰੀ ਟੈਸਟ, ਮੁਫਤ ਈ.ਸੀ.ਜੀ., ਮੁਫਤ ਬੀ.ਐਮ.ਡੀ. ਟੈਸਟ, ਮੁਫਤ ਟੀ. ਬੀ. ਜਾਂਚ ਟੈਸਟ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ ਦੀ ਮੁਫਤ ਜਾਂਚ, ਗਰਭਵਤੀ ਔਰਤਾਂ ਲਈ ਮੁਫ਼ਤ ਅਲਟਰਾਸਾਊਂਡ ਸਕੈਨ, ਔਰਤਾਂ ਵਿੱਚ ਛਾਤੀ ਦੀਆਂ ਗੰਢਾਂ ਦੀ ਮੁਫਤ ਜਾਂਚ, ਦੰਦਾਂ ਦੇ ਐਕਸਰੇ, ਖਰਾਬ ਦੰਦਾਂ ਨੂੰ ਕੱਢਣਾ ਅਤੇ ਬੱਚਿਆਂ ਦੇ ਟੇਢੇ ਮੇਢੇ ਦੰਦਾਂ ਦੀ ਜਾਂਚ ਆਦਿ ਵੀ ਫਰੀ ਹੋਵੇਗੀ । ਜਦ ਕਿ ਕੈਂਪ ਵਿਚ ਯੂਰੋਲੋਜੀ ਦੇ ਮਰੀਜ਼ ਲਈ ਅਲਟਰਾਸਾਊਂਡ ਤੇ 50% ਛੋਟ , ਦੰਦਾਂ ਦੀ ਸਫਾਈ ਅਤੇ ਫਿਲਿੰਗ ਤੇ 50 % ਛੋਟ, ਲੈਬ ਟੈਸਟਾਂ ਸੀ.ਬੀ.ਸੀ.,ਐਲ.ਐਫ.ਟੀ, ਆਰ.ਐਫ.ਟੀ, ਲਿਪਿਡ ਪ੍ਰੋਫਾਈਲ, ਯੂਰਿਕ ਐਸਿਡ, ਟ੍ਰਿਪਲ ਮਾਰਕਰ, ਵਿਟਾਮਿਨ ਬੀ 12 ਅਤੇ ਡੀ ਅਤੇ ਕੈਂਸਰ ਟੈਸਟਾਂ (PSA, CA-125, CEA, CA15.3) ਅਤੇ ਐਕਸਰੇ 'ਤੇ 50 % ਛੋਟ ਦਿੱਤੀ ਜਾਵੇਗੀ । ਮੁਫ਼ਤ ਮੈਗਾ ਮੈਡੀਕਲ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਦੱਸਿਆ ਕਿ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹਰ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਦੇ ਮਾਹਿਰ, ਔਰਤਾਂ ਦੀਆਂ ਬਿਮਾਰੀਆਂ, ਬੱਚਿਆਂ ਦੀਆਂ ਬਿਮਾਰੀਆਂ, ਸਿਰ ਤੇ ਦਿਮਾਗ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਬਿਮਾਰੀਆਂ, ਦੰਦਾਂ ਦੀਆਂ ਬਿਮਾਰੀਆਂ, ਚਮੜੀ ਦੀਆਂ ਬਿਮਾਰੀਆਂ, ਨੱਕ¸ਕੰਨ¸ਗਲੇ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬਿਮਾਰੀਆਂ ਅਤੇ ਹਰ ਤਰ੍ਹਾਂ ਦੇ ਛੋਟੇ, ਵੱਡੇ ਅਪਰੇਸ਼ਨਾਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਸਾਹਿਬਾਨ ਕੈਂਪ ਵਿਚ ਆਏ ਸਾਰੇ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ । ਉਹਨਾਂ ਨੇ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਇਸ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ।
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ 42ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਜਾਣਕਾਰੀ ਦੇਣ ਮੌਕੇ ਹੁਨਰਦੀਪ ਸਿੰਘ ਬਰਾੜ ਐਚ ਆਰ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਵਿਵੇਕ ਗੁੰਬਰ, ਡਾ. ਰਾਹੁਲ ਗੋਇਲ, ਡਾ. ਮਾਨਵਦੀਪ ਸਿੰਘ ਬੈਂਸ, ਡਾ. ਸ਼ਵੇਤਾ ਬਗੜਿਆ ਅਤੇ ਡਾ. ਜਗਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ ।
Click to Follow Babushahi Facebook page →