ਡਾਇਲਸਿਸ ਕਰਾਉਣ ਜਲੰਧਰ ਜਾ ਰਹੀ ਦੋਰਾਂਗਲਾ ਦੀ ਔਰਤ ਦੀ ਸੜਕ ਦੁਰਘਟਨਾ ਵਿੱਚ ਹੋਈ ਮੌਤ
ਕਾਰ ਦੁਰਘਟਨਾ ਵਿੱਚ ਡਰਾਈਵਰ ਤੇ ਨਾਲ ਬੈਠਾ ਨੌਜਵਾਨ ਵੀ ਜ਼ਖਮੀ
ਰੋਹਿਤ ਗੁਪਤਾ, ਗੁਰਦਾਸਪੁਰ - ਘਰੋਂ ਇਲਾਜ ਕਰਾਉਣ ਦੇ ਲਈ ਜਲੰਧਰ ਦੇ ਲਈ ਰਵਾਨਾ ਹੋਈ ਕਸਬਾ ਦੋਰਾਂਗਲਾ ਦੀ ਰਹਿਣ ਵਾਲੀ ਔਰਤ ਮਹਿਲਾ ਦਲਜੀਤ ਕੌਰ ਦੀ ਚੌਲਾਂਗ ਟੋਲ ਪਲਾਜ਼ਾ ਦੇ ਨਜ਼ਦੀਕ ਦਰਦਨਾਕ ਦੁਰਘਟਨਾ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮਹਿਲਾ ਦਲਜੀਤ ਕੌਰ ਜੋ ਕਿ ਘਰੋਂ ਡਾਇਲਸਿਸ ਕਰਵਾਉਣ ਦੇ ਲਈ ਦੋਰਾਂਗਲਾ ਤੋਂ ਜਲੰਧਰ ਕਿਡਨੀ ਹੋਸਪਿਟਲ ਦੇ ਲਈ ਰਵਾਨਾ ਹੋਈ ਸੀ ਕਿ ਚੌਲਾਂਗ ਟੋਲ ਪਲਾਜ਼ਾ ਤੇ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਜਾ ਕੇ ਡਿਵਾਈਡਰ ਦੇ ਨਾਲ ਜਾ ਟਕਰਾਈ। ਮੌਕੇ ਤੇ ਹੀ ਗੱਡੀ ਦੇ ਪਰਖੱਚੇ ਉੱਡ ਗਏ। ਗੱਡੀ ਦਾ ਏਅਰ ਬੈਗ ਤੱਕ ਖੁੱਲ ਗਿਆ ਅਤੇ ਮਹਿਲਾ ਦੀ ਮੌਤ ਮੌਕੇ ਤੇ ਹੀ ਹੋ ਗਈ।
ਗੱਡੀ ਦੇ ਵਿੱਚ ਮੌਜੂਦ ਇੱਕ ਹੋਰ ਨੌਜਵਾਨ ਜਿਸ ਨੇ ਨੌਕਰੀ ਤੇ ਜਲੰਧਰ ਜਾਣਾ ਸੀ , ਉਹ ਵੀ ਮਹਿਲਾ ਦੇ ਨਾਲ ਹੀ ਗੱਡੀ ਦੇ ਵਿੱਚ ਚਲਾ ਗਿਆ ਤਾਂ ਕਿ ਸਮੇਂ ਸਿਰ ਜਲੰਧਰ ਪਹੁੰਚ ਸਕੇ ਪਰ ਉਸ ਦੇ ਵੀ ਗਹਿਰੀਆਂ ਸੱਟਾਂ ਲੱਗੀਆਂ ਹਨ ਜੋ ਕਿ ਇਸ ਵਕਤ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਡਰਾਈਵਰ ਬਲਜਿੰਦਰ ਸਿੰਘ ਵੀ ਦੁਰਘਟਨਾ ਵਿੱਚ ਜਖਮੀ ਹੋਇਆ ਹੈ । ਦੁਰਘਟਨਾ ਵਿੱਚ ਦਲਜੀਤ ਕੌਰ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸ਼ੋਕ ਫੈਲਿਆ ਹੋਇਆ ਹੈ।
Click to Follow Babushahi Facebook page →