"ਘਮੰਡ ਆਉਣ 'ਤੇ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ": ਮੁੱਖ ਮੰਤਰੀ ਮਾਨ 'ਤੇ ਅਸ਼ਵਨੀ ਸ਼ਰਮਾ ਦਾ ਪਲਟਵਾਰ
ਜਦੋਂ ਘਮੰਡ ਆਉਂਦਾ ਹੈ ਤਾਂ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ,ਮੁੱਖ ਮੰਤਰੀ ਭਗਵੰਤ ਬਾਰੇ ਬੋਲੇ ਅਸ਼ਵਨੀ ਸ਼ਰਮਾ
ਗੁਰਦਾਸਪੁਰ ਵਿੱਚ ਭਾਜਪਾ ਕਾਰਜਕਰਤਾਵਾਂ ਦੀ ਇੱਕ ਰੋਜ਼ਾ ਸਿਖਲਾਈ ਕੈਂਪ ਵਿੱਚ ਅਸ਼ਵਨੀ ਸ਼ਰਮਾ ਨੇ ਕੀਤੀ ਸ਼ਿਰਕਤ
ਰੋਹਿਤ ਗੁਪਤਾ , ਗੁਰਦਾਸਪੁਰ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੇ ਇੱਕ ਰੋਜ਼ਾ ਜ਼ਿਲ੍ਾ ਪੱਧਰੀ ਟ੍ਰੇਨਿੰਗ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਵੱਲੋਂ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ ਗਿਆ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਸਮਗਰੀ ਦਰਸਾ਼ਈ ਗਈ ਸੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਰਕਰਾਂ ਨੂੰ ਪਾਰਟੀ ਦਾ ਉਦੇਸ਼ ਅਤੇ ਨੀਤੀਆਂ ਘਰ ਘਰ ਪਹੁੰਚਾਉਣ ਵਿੱਚ ਇਹ ਟ੍ਰੇਨਿੰਗ ਕੈਂਪ ਸਹਾਈ ਸਾਬਤ ਹੋਏਗਾ । ਵਰਕਰਾਂ ਨੂੰ ਇਸ ਕੈਂਪ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਏਗੀ ਤਾਂ ਜੋ ਉਹ ਇਹਨਾਂ ਤੋਂ ਲੋਕਾਂ ਨੂੰ ਵੀ ਜਾਨੂ ਕਰਵਾ ਸਕਣ । ਇਕ ਕੈਂਪ ਭਾਰਤੀ ਜਨਤਾ ਪਾਰਟੀ ਦੇ ਸੂਬੇ ਵਿੱਚ ਪ੍ਰਚਾਰ ਪ੍ਰਸਾਰ ਲਈ ਸਹਾਇਕ ਸਾਬਤ ਹੋਣਗੇ ।
ਉੱਥੇ ਹੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਮੰਡ ਆ ਗਿਆ ਹੈ ਇਸ ਲਈ ਉਹ ਆੜਤੀਆਂ ਲਈ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ ਕਿ ਜੇਕਰ ਉਹਨਾਂ ਨੂੰ ਵੱਧ ਕਮਿਸ਼ਨ ਚਾਹੀਦੀ ਹੈ ਤਾਂ ਹਰਿਆਣਾ ਚਲੇ ਜਾਣ । ਕੀ ਆੜਤੀਆਂ ਬਗੈਰ ਪੰਜਾਬ ਦਾ ਕੰਮ ਚੱਲ ਸਕਦਾ ਹੈ? ਰਾਘਵ ਚੱਡਾ ਦੇ ਭਾਜਪਾ ਵਿੱਚ ਆਉਂਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਨੇ ਕਿਹਾ ਕਿ ਇਹਨਾਂ ਸਿਖਲਾਈ ਕੈਂਪਾਂ ਨੂੰ 2027 ਦੀ ਤਿਆਰੀ ਕਿਹਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਭਾਜਪਾ ਦਾ ਗਰਾਫ ਪੰਜਾਬ ਵਿੱਚ ਤੇਜ਼ੀ ਨਾਲ ਵਧਿਆ ਹੈ ਅਤੇ 2027 ਦੀਆਂ ਚੋਣਾਂ ਵਿੱਚ ਭਾਜਪਾ ਵਧੀਆ ਪ੍ਰਦਰਸ਼ਨ ਕਰਕੇ ਵਿਖਾਏਗੀ।
Click to Follow Babushahi Facebook page →