HMEL ਵੱਲੋਂ ਸਪੈਸ਼ਲਟੀ ਅਤੇ ਫਾਈਨ ਕੈਮਿਕਲਜ਼ ਵਿੱਚ 2,600 ਕਰੋੜ ਦੇ ਨਵੇਂ ਨਿਵੇਸ਼ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 14 ਮਾਰਚ 2026: ਪੰਜਾਬ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਐਚਐਮਈਐਲ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਆਉਣ ਵਾਲੇ ਸਮੇਂ ਵਿੱਚ ਸਪੈਸ਼ਲਟੀ ਅਤੇ ਫਾਈਨ ਕੈਮਿਕਲਜ਼ ਦੇ ਖੇਤਰ ਵਿੱਚ 2,600 ਕਰੋੜ ਦਾ ਨਵਾਂ ਨਿਵੇਸ਼ ਕਰੇਗੀ। ਇਹ ਐਲਾਨ ਪ੍ਰਸਿੱਧ ਉਦਯੋਗਪਤੀ Lakshmi Niwas Mittal ਨੇ ਸ Progressive Punjab Investors Summit 2026 ਦੌਰਾਨ ਕਰਦਿਆਂ ਕਿਹਾ ਕਿ ਹੁਣ ਐਚਐਮਈਐਲ ਸਪੈਸ਼ਲਟੀ ਅਤੇ ਫਾਈਨ ਕੈਮਿਕਲਜ਼ ਦੇ ਖੇਤਰ ਵਿੱਚ ਨਿਵੇਸ਼ ਨਾਲ ਅੱਗੇ ਵੱਧ ਰਹੀ ਹੈ, ਜਿਸ ਨਾਲ ਫਾਰਮਾ ਅਤੇ ਕੈਮਿਕਲ ਸੈਕਟਰ ਲਈ ਨਵੇਂ ਮੌਕੇ ਖੁੱਲਣਗੇ। ਕੰਪਨੀ ਬਠਿੰਡਾ ਵਿੱਚ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਵੀ ਨਿਵੇਸ਼ ਕਰ ਰਹੀ ਹੈ ਅਤੇ ਭਵਿੱਖ ਵਿੱਚ ਰਿਨਿਊਏਬਲ ਅਤੇ ਸਸਟੇਨੇਬਲ ਐਨਰਜੀ ਵਿੱਚ ਆਪਣੀ ਭਾਗੀਦਾਰੀ ਹੋਰ ਵਧਾਏਗੀ।
ਇਸ ਤੋਂ ਇਲਾਵਾ ਐਚਐਮਈਐਲ ਫਿਊਲ ਰਿਟੇਲ ਖੇਤਰ ਵਿੱਚ ਵੀ ਦਾਖਲ ਹੋ ਰਹੀ ਹੈ। ਇਸ ਤਹਿਤ ਦੇਸ਼ ਭਰ ਵਿੱਚ 500 ਨਵੇਂ ਰਿਟੇਲ ਆਉਟਲੈੱਟ ਖੋਲ੍ਹੇ ਜਾਣਗੇ। ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪੰਜਾਬ ਦਾ ਪਹਿਲਾ ਰਿਟੇਲ ਆਉਟਲੈੱਟ ਬਠਿੰਡਾ ਵਿੱਚ ਜਲਦੀ ਸਥਾਪਿਤ ਕੀਤਾ ਜਾਵੇਗਾ, ਜੋ ਅਧੁਨਿਕ ਟੈਕਨਾਲੋਜੀ ਅਤੇ ਏਆਈ ਨਾਲ ਲੈਸ ਹੋਵੇਗਾ।
ਮਿੱਤਲ ਨੇ ਦੱਸਿਆ ਕਿ ਐਚਐਮਈਐਲ ਨੇ ਪੰਜਾਬ ਵਿੱਚ ਹੁਣ ਤੱਕ ₹60,000 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਜੋ ਰਾਜ ਦਾ ਸਭ ਤੋਂ ਵੱਡਾ ਸਿੰਗਲ-ਸਾਈਟ ਨਿਵੇਸ਼ ਹੈ। ਸਾਲ 2008 ਵਿੱਚ 9 ਮਿਲੀਅਨ ਮੈਟ੍ਰਿਕ ਟਨ ਸਮਰੱਥਾ ਨਾਲ ਸ਼ੁਰੂ ਹੋਇਆ ਇਹ ਪ੍ਰੋਜੈਕਟ ਅੱਜ ਵਿਸਥਾਰ ਦੇ ਨਾਲ ਪੰਜਾਬ ਦੀ ਇਕੱਲੀ ਆਇਲ ਰਿਫਾਇਨਰੀ ਵਜੋਂ ਸਥਾਪਿਤ ਹੋ ਚੁੱਕਾ ਹੈ ਅਤੇ ਦੇਸ਼ ਦੀ ਵਧ ਰਹੀ ਊਰਜਾ ਲੋੜ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਦੇਸ਼ ਵਿੱਚ ਗੈਸ ਦੀ ਵਧ ਰਹੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰੋਜੈਕਟ ਤਹਿਤ ਗੈਸ ਉਤਪਾਦਨ ਸਮਰੱਥਾ ਨੂੰ 1,000 ਟਨ ਪ੍ਰਤੀ ਦਿਨ ਤੋਂ ਵਧਾ ਕੇ 3,000 ਟਨ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇੱਥੇ ਇੱਕ ਵਿਸ਼ਵ-ਪੱਧਰੀ ਪੈਟਰੋਕੈਮਿਕਲ ਕੰਪਲੈਕਸ ਸਥਾਪਿਤ ਕੀਤਾ ਗਿਆ ਹੈ, ਜਿੱਥੇ ਹਰ ਸਾਲ ਲਗਭਗ 12 ਲੱਖ ਮੈਟ੍ਰਿਕ ਟਨ ਪਾਲੀਇਥੀਲੀਨ ਅਤੇ 5 ਲੱਖ ਮੈਟ੍ਰਿਕ ਟਨ ਪਾਲੀਪ੍ਰੋਪਾਈਲੀਨ ਦਾ ਉਤਪਾਦਨ ਹੁੰਦਾ ਹੈ। ਇਸ ਨਾਲ ਖ਼ਾਸ ਤੌਰ ‘ਤੇ ਬਠਿੰਡਾ ਖੇਤਰ ਵਿੱਚ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ। ਇਸ ਤੋਂ ਇਲਾਵਾ ਕੰਪਨੀ ਨੇ 300 ਕਿਲੋਲੀਟਰ ਪ੍ਰਤੀ ਦਿਨ ਸਮਰੱਥਾ ਵਾਲਾ ਬਾਇਓ-ਇਥੈਨੋਲ ਪਲਾਂਟ ਵੀ ਸਥਾਪਿਤ ਕੀਤਾ ਹੈ, ਜੋ ਸਾਲਾਨਾ ਲਗਭਗ 10 ਕਰੋੜ ਲੀਟਰ ਉਤਪਾਦਨ ਕਰਕੇ ਭਾਰਤ ਦੇ ਫਿਊਲ ਬਲੈਂਡਿੰਗ ਪ੍ਰੋਗਰਾਮ ਵਿੱਚ ਯੋਗਦਾਨ ਪਾ ਰਿਹਾ ਹੈ।
ਮਿੱਤਲ ਨੇ ਕਿਹਾ ਕਿ ਪੰਜਾਬ ਵਿੱਚ ਰਿਫਾਇਨਿੰਗ ਅਤੇ ਪੈਟਰੋਕੈਮਿਕਲ ਉਦਯੋਗ ਦੇ ਆਲੇ-ਦੁਆਲੇ ਇੱਕ ਵੱਡਾ ਡਾਊਨਸਟ੍ਰੀਮ ਉਦਯੋਗਿਕ ਇਕੋਸਿਸਟਮ ਵਿਕਸਤ ਹੋ ਸਕਦਾ ਹੈ, ਜਿਸ ਵਿੱਚ ਪਲਾਸਟਿਕ ਪ੍ਰੋਸੈਸਿੰਗ, ਸਪੈਸ਼ਲਟੀ ਕੈਮਿਕਲਜ਼, ਪੈਕੇਜਿੰਗ, ਆਟੋ ਕੰਪੋਨੈਂਟਸ, ਟੈਕਸਟਾਈਲ ਅਤੇ ਹੋਰ ਮੈਨੂਫੈਕਚਰਿੰਗ ਯੂਨਿਟਾਂ ਲਈ ਵਿਆਪਕ ਮੌਕੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਵਿੱਚ 1,500 ਏਕੜ ਵਿੱਚ ਡਾਊਨਸਟ੍ਰੀਮ ਇੰਡਸਟਰੀ ਕੰਪਲੈਕਸ ਬਣਾਉਣ ਦੀ ਯੋਜਨਾ ਹੈ।ਉਨ੍ਹਾਂ ਨੇ ਇਸ ਲਈ ਸਰਕਾਰ ਨੂੰ ਕੁਝ ਸੁਝਾਅ ਵੀ ਦਿੱਤੇ, ਜਿਨ੍ਹਾਂ ਵਿੱਚ ਡਾਊਨਸਟ੍ਰੀਮ ਉਦਯੋਗਾਂ ਲਈ ਸਮਰਪਿਤ ਇੰਡਸਟਰੀਅਲ ਕਲਸਟਰ ਅਤੇ ਪਲਗ-ਐਂਡ-ਪਲੇ ਇਨਫਰਾਸਟ੍ਰਕਚਰ ਦਾ ਵਿਕਾਸ, ਨੌਜਵਾਨਾਂ ਲਈ ਸਕਿਲ ਡਿਵੈਲਪਮੈਂਟ ‘ਤੇ ਖ਼ਾਸ ਧਿਆਨ ਅਤੇ ਲੋਜਿਸਟਿਕਸ ਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ, ਤਾਂ ਜੋ ਪੰਜਾਬ ਪੂਰੇ ਉੱਤਰੀ ਭਾਰਤ ਲਈ ਇੱਕ ਵੱਡਾ ਮੈਨੂਫੈਕਚਰਿੰਗ ਅਤੇ ਐਕਸਪੋਰਟ ਹੱਬ ਬਣ ਸਕੇ।
ਇਸ ਮੌਕੇ ਐਚਐਮਈਐਲ ਦੇ ਐਮਡੀ ਅਤੇ ਸੀਈਓ , ਸ਼੍ਰੀ Prabh Das, ਸ਼੍ਰੀ Sanjeev Malhotra (ਵਾਇਸ ਪ੍ਰੈਜ਼ੀਡੈਂਟ – ਟ੍ਰੇਜ਼ਰੀ, ਟੈਕਸ ਅਤੇ ਇਨਸ਼ੋਰੈਂਸ), ਸ਼੍ਰੀ Rajneesh Mehta (ਵੀਪੀ – ਮਾਰਕੇਟਿੰਗ) ਅਤੇ ਸ਼੍ਰੀ Malvinder Singh Battu ਸਮੇਤ ਐਚਐਮਈਐਲ ਦੀ ਸੀਨੀਅਰ ਮੈਨੇਜਮੈਂਟ ਟੀਮ ਵੀ ਸਮਿੱਟ ਵਿੱਚ ਮੌਜੂਦ ਰਹੀ।
Click to Follow Babushahi Facebook page →