ਹੋਲੇ ਮਹੱਲੇ ਮੌਕੇ ਸੈਂਕੜੇ ਨੌਜਵਾਨਾਂ ਨੇ ਕੀਤਾ ਪੱਕੇ ਤੌਰ ਤੇ ਸਾਬਤ ਸੂਰਤ ਹੋਣ ਦਾ ਪ੍ਰਣ
ਦਸਤਾਰ ਪ੍ਰਤੀ ਪਿਆਰ ਸਤਿਕਾਰ ਵਧਾਉਣ ਲਈ ਕੀਤੇ ਜਾ ਰਹੇ ਹਨ ਲੰਮੇ ਸਮੇਂ ਤੋਂ ਉਪਰਾਲੇ:- ਭਾਈ ਮਨਦੀਪ ਸਿੰਘ ਖੁਰਦ/ਜਰਨੈਲ ਸਿੰਘ ਨੱਥੋਹੇੜੀ
ਮਨਪ੍ਰੀਤ ਸਿੰਘ
ਰੂਪਨਗਰ 5 ਮਾਰਚ
ਪਿਛਲੇ 18 ਸਾਲਾਂ ਤੋਂ ਲਗਾਤਾਰ ਵਿਸ਼ਵ ਪੱਧਰ ਤੇ ਦਸਤਾਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਦਸਤਾਰ ਦਾ ਪ੍ਰਚਾਰ ਕਰ ਰਹੀ ਇੰਟਰਨੈਸ਼ਨਲ ਸੰਸਥਾਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਆਓ ਦਸਤਾਰਾਂ ਸਜਾਈਏ ਤੇ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਤਹਿਤ ਖਾਲਸੇ ਦੀ ਚੜਦੀਕਲਾ ਪ੍ਰਤੀਕ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ ਤੇ ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਇਸ ਵਾਰੀ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਅਤੇ ਯੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਏ ਦੋ ਦਿਨਾਂ ਦਸਤਾਰ ਕੈਂਪ ਦੌਰਾਨ ਹਜ਼ਾਰਾਂ ਬੱਚਿਆਂ, ਨੌਜਵਾਨਾਂ ਨੇ ਦਸਤਾਰ ਦੀ ਸਿਖਲਾਈ ਪ੍ਰਾਪਤ ਕੀਤੀ ਤੇ ਸੈਂਕੜੇ ਨੌਜਵਾਨਾਂ ਨੇ ਪੱਕੇ ਤੌਰ ਤੇ ਸਾਬਤ ਸੂਰਤ ਹੋਣ ਤੇ ਦਸਤਾਰ ਸਜਾਉਣ ਦਾ ਪ੍ਰਣ ਕੀਤਾ ਉਨਾਂ ਸਾਰੇ ਨੌਜਵਾਨਾਂ ਨੂੰ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੱਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ, ਜੱਥੇਦਾਰ ਦਲਜੀਤ ਸਿੰਘ ਭਿੰਡਰ, ਆਦਿ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।ਇਸ ਮੌਕੇ ਭਾਈ ਮਨਦੀਪ ਸਿੰਘ ਖੁਰਦ ਤੇ ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਦਸਤਾਰ ਪ੍ਰਤੀ ਪਿਆਰ ਸਤਿਕਾਰ ਵਧਾਉਣ ਲਈ ਦਸਤਾਰ ਕੈਂਪਾਂ ਰਾਹੀਂ ਇਸ ਤਰਾਂ ਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ।ਜਿਸ ਨਾਲ ਨੌਜਵਾਨ ਪੀੜੀ ਵਿੱਚ ਵੱਡੀ ਪੱਧਰ ਤੇ ਦਸਤਾਰਾਂ ਸਜਾਉਣ ਦਾ ਰੁਝਾਨ ਵਧਿਆ ਹੈ।ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਚੀਫ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਮਲੇਸ਼ੀਆ ਇੰਚਾਰਜ ਸਰਬਜੀਤ ਸਿੰਘ ਐਹਨੋ, ਚੀਫ ਐਡਵਾਈਜਰ ਅਮਨਦੀਪ ਸਿੰਘ ਰਤਨ, ਇੰਟਰਨੈਸ਼ਨਲ ਦਸਤਾਰ ਕੋਚ ਸੁਖਚੈਨ ਸਿੰਘ ਭੈਣੀ, ਹਰਵਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾਂ ਤੋਂ ਇਲਾਵਾ ਦਸਤਾਰ ਕੋਚ ਗੁਰਵਿੰਦਰ ਸਿੰਘ ਸਿਆੜ, ਗੁਰਵਿੰਦਰ ਸਿੰਘ ਘਵੱਦੀ, ਪ੍ਰਭਪਿੰਦਰ ਸਿੰਘ ਬਾਠਾਂ, ਜਸ਼ਨਦੀਪ ਸਿੰਘ ਮਲੌਦ, ਅੰਮ੍ਰਿਤਪ੍ਰੀਤ ਸਿੰਘ ਖੁਰਦ, ਕਿਰਨਦੀਪ ਸਿੰਘ ਖਾਲਸਾ, ਤਰਨਜੀਤ ਸਿੰਘ ਭੈਣੀ ਦਰੇੜਾ, ਜਸ਼ਨਦੀਪ ਸਿੰਘ ਤਾਜਪੁਰ , ਹਰਦੀਪ ਸਿੰਘ ਬੀਜਾਂ , ਮਨਜੀਤ ਸਿੰਘ ਖ਼ਾਲਸਾ,ਨਾਨਕਜੀਤ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਸਤਾਰ ਕੋਚਾਂ ਨੇ ਦਸਤਾਰਾਂ ਦੀ ਸਿਖਲਾਈ ਦਿੱਤੀ।
Click to Follow Babushahi Facebook page →