ਸੱਤ ਸਾਲਾਂ ਤੋਂ ਲਾਪਤਾ ਕਿੰਨਰ ਦੀ ਜਾਇਦਾਦ ਤੇ ਕਬਜ਼ਾ ਕਰਨ ਦੀ ਕੋਸ਼ਿਸ਼
ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਦੇ ਅਲੀਵਾਲ ਰੋਡ ਅਜੀਤ ਨਗਰ ਇਲਾਕੇ ਵਿੱਚ ਵੱਖ-ਵੱਖ ਜਗ੍ਹਾ ਤੋਂ ਆਏ ਕਿੰਨਰਾਂ ਨੇ ਬਟਾਲਾ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ। ਮਾਮਲਾ ਇੱਕ ਕਿੰਨਰ ਦਾ ਸੱਤ ਸਾਲਾਂ ਤੋਂ ਕੋਈ ਸੁਰਾਗ ਨਾ ਮਿਲਣ ਦਾ ਹੈ ਜੋ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ ਸੀ । ਜਾਣਕਾਰੀ ਅਨੁਸਾਰ 2019 ਵਿੱਚ ਚਾਹਤ ਨਾਂ ਦਾ ਕਿੰਨਰ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ।ਉਹ ਜਿੰਦਾ ਹੈ ਜਾਂ ਉਸਦਾ ਕਤਲ ਕਰ ਦਿੱਤਾ ਗਿਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ। ਇਕੱਠੇ ਹੋਏ ਕਿੰਨਰਾਂ ਅਨੁਸਾਰ ਉਸ ਦੀ ਪ੍ਰੋਪਰਟੀ ਉੱਪਰ ਚਾਹਤ ਕਿੰਨਰ ਨਾਲ ਕੰਮ ਕਰਦਾ ਇੱਕ ਲੜਕਾ ਜੋ ਚਾਹਤ ਦੇ ਨਾਲ ਢੋਲਕੀ ਵਜਾਉਂਦਾ ਸੀ ਅਤੇ ਉਸਦੀ ਗੱਡੀ ਵੀ ਚਲਾਉਂਦਾ ਸੀ ਵੱਲੋਂ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ ਉਨਾਂ ਕਿਹਾ ਕਿ ਚਾਹਤ ਕਿੰਨਰ ਦੀ ਇੱਕ ਕੋਠੀ ਹੈ ਜਿਸ ਉੱਪਰ ਉਨਾਂ ਵੱਲੋਂ ਤਾਲਾ ਲਗਾ ਕੇ ਚਾਬੀਆਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਸਨ ਪਰ ਇਸ ਲੜਕੇ ਵੱਲੋਂ ਜਬਰੀ ਤਾਲਾ ਤੋੜ ਕੇ ਉੱਥੇ ਆਪਣਾ ਤਾਲਾ ਲਗਾਇਆ ਗਿਆ ਹੈ। ਇਸ ਮੌਕੇ ਕਿੰਨਰਾਂ ਨੇ ਕਿਹਾ ਕਿ ਕਿੰਨਰਾਂ ਦੀ ਪ੍ਰੋਪਰਟੀ ਦੇ ਹੱਕਦਾਰ ਸਿਰਫ ਕਿੰਨਰ ਹਨ ਅਤੇ ਚਾਹਤ ਦੀ ਪ੍ਰੋਪਰਟੀ ਦਾ ਹੱਕਦਾਰ ਉਸਦਾ ਗੁਰ ਭਾਈ ਮਮਤਾ ਕਿੰਨਰ ਹੈ ਹੋਰ ਕੋਈ ਨਹੀਂ ਅਤੇ ਨਾ ਹੀ ਉਹ ਕਿਸੇ ਨੂੰ ਇਸ ਤਰ੍ਹਾਂ ਨਜਾਇਜ਼ ਕਬਜ਼ਾ ਕਰਨ ਦੇਣਗੇ ।
ਉਧਰ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹਨ ਅਤੇ ਉਹਨਾਂ ਨੂੰ ਗੁਆਂਡੀਆਂ ਦੱਸਿਆ ਹੈ ਕਿ ਤਾਲਾ ਜੱਗੀ ਨਾਂ ਦੇ ਲੜਕੇ ਵੱਲੋਂ ਤੋੜਿਆ ਗਿਆ ਹੈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾਏਗੀ ।