ਫੋਰਚੂਨਰ ਚ ਠੋਕ ਦਿੱਤਾ ਟਿੱਪਰ , ਹੋਇਆ ਭਾਰੀ ਨੁਕਸਾਨ
ਫੋਰਚੂਨਰ ਚਾਲਕ ਦਾ ਮਸਾ ਹੋਇਆ ਬਚਾਅ
ਇਕੱਠੇ ਹੋਏ ਲੋਕਾਂ ਨੇ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਬਾਈਪਾਸ ਦੇ ਟਰੈਫਿਕ ਸਿਗਨਲ ਲਗਾਉਣ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ , 27 ਜਨਵਰੀ 2026 :
ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਬਾਈਪਾਸ ਤੇ ਅੱਜ ਫੇਰ ਇੱਕ ਦੁਰਘਟਨਾ ਹੋਈ ਜਿੱਥੇ ਗੁਰਦਾਸਪੁਰ ਤੋਂ ਬਟਾਲਾ ਜਾ ਰਹੀ ਫੋਰਚੂਨਰ ਕਾਰ ਨੂੰ ਨਬੀਪੁਰ ਸਾਈਡ ਤੋਂ ਆ ਰਹੇ ਟਿੱਪਰ ਚਾਲਕ ਨੇ ਟੱਕਰ ਮਾਰ ਦਿੱਤੀ । ਹਾਲਾਂਕਿ ਦੁਰਘਟਨਾ ਵਿੱਚ ਕਾਰ ਚਾਲਕ ਲੱਖਣ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਉਸ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਟਿੱਪਰ ਚਾਲਕ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁੱਤ ਹੀ ਇਕੱਠੇ ਹੋਏ ਲੋਕਾਂ ਨੇ ਮੰਗ ਕੀਤੀ ਹੈ ਕੀ ਬਬਰੀ ਬਾਈਪਾਸ ਜੋ ਲਗਾਤਾਰ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ, ਉੱਥੇ ਚੌਰਾਹੇ ਵਿੱਚ ਟਰੈਫਿਕ ਸਿਗਨਲ ਲਗਾਏ ਜਾਣ ਤਾਂ ਜੀ ਉਧਰ ਘਟਨਾਵਾਂ ਤੋਂ ਬਚਾਅ ਹੋ ਸਕੇ ।