ਵਿਧਾਇਕ ਕੁਲਵੰਤ ਸਿੰਘ ਵੱਲੋਂ ਓਪਨ ਜਿੰਮ ਦੇ ਕੰਮ ਦੀ ਸ਼ੁਰੂਆਤ
ਮੋਹਾਲੀ 14 ਜਨਵਰੀ 2026- ਰਿਸ਼ੀ ਅਪਾਰਟਮੈਂਟ, ਸੈਕਟਰ 70 ਮੋਹਾਲੀ ਵਿੱਚ ਓਪਨ ਜਿੰਮ ਦੇ ਕੰਮ ਦੀ ਸ਼ੁਰੂਆਤ ਮੋਹਾਲੀ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਵਿਕਾਸ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮੋਹਾਲੀ ਵਿੱਚ ਇਸ ਸਮੇਂ ਵਿਕਾਸ ਦੇ ਕੰਮਾਂ ਦੀ ਲਗਾਤਾਰ ਲੜੀ ਚੱਲ ਰਹੀ ਹੈ ਅਤੇ ਸ਼ਹਿਰ ਦੀ ਹਰ ਸੁਸਾਇਟੀ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ।
ਇਸ ਮੌਕੇ ਬੋਲਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਵਿਕਾਸ ਕਰਵਾਉਣ ਵਿੱਚ ਵਿਸ਼ਵਾਸ ਰੱਖਦੇ ਹਨ, ਨਾ ਕਿ ਵਿਕਾਸ ਦੇ ਕੰਮਾਂ ਨੂੰ ਰੋਕਣ ਵਿੱਚ। ਉਨ੍ਹਾਂ ਕਿਹਾ ਕਿ ਸੁਸਾਇਟੀਆਂ ਵਿੱਚ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਿਤ ਪ੍ਰਾਜੈਕਟ ਲੋਕਾਂ ਦੀ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਵਾਰਡ ਨੰਬਰ 34 ਤੋਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਉਹ ਆਪਣੇ ਵਾਰਡ ਨੂੰ ਆਪਣੇ ਪਰਿਵਾਰ ਵਾਂਗ ਸਮਝਦੇ ਹਨ ਅਤੇ ਰਿਸ਼ੀ ਅਪਾਰਟਮੈਂਟ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰਿਸ਼ੀ ਅਪਾਰਟਮੈਂਟ ਵਿੱਚ ਲਗਭਗ 98 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਨਾਲ ਰਿਹਾਇਸ਼ੀਆਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਸਮਾਗਮ ਦੌਰਾਨ ਰਿਸ਼ੀ ਅਪਾਰਟਮੈਂਟ ਓਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਸ੍ਰੀਮਤੀ ਇੰਦਰਾਵਤੀ ਚੋਬੇ, ਜਨਰਲ ਸਕੱਤਰ ਪੁਨੀਤ ਭਾਰਦਵਾਜ, ਖਜ਼ਾਨਚੀ ਸ੍ਰੀਮਤੀ ਸੁਨੀਤਾ ਰੀਨ, ਵੈਲਫੇਅਰ ਸਕੱਤਰ ਸ੍ਰੀਮਤੀ ਸੁਨੀਤਾ ਟਿੱਕੂ ਅਤੇ ਜੁਆਇੰਟ ਸਕੱਤਰ ਸ੍ਰੀ ਤਜਿੰਦਰ ਸਿੰਘ ਕੁਲਾਰ ਵੱਲੋਂ ਵਿਧਾਇਕ ਕੁਲਵੰਤ ਸਿੰਘ ਅਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦਾ ਰਿਸ਼ੀ ਅਪਾਰਟਮੈਂਟ ਦੇ ਰਿਹਾਇਸ਼ੀਆਂ ਵੱਲੋਂ ਧੰਨਵਾਦ ਕੀਤਾ ।
ਇਸ ਮੌਕੇ ਸ੍ਰੀ ਸਤਪਾਲ ਸਿੰਘ ਘੁੰਮਣ, ਸ੍ਰੀ ਸਵਰਨਜੀਤ ਸ਼ਰਮਾ, ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਸਿੰਮੀ ਬਖਸ਼ੀ, ਸ੍ਰੀਮਤੀ ਇਕਬਾਲ ਕੌਰ, ਸ੍ਰੀ ਰੂਪਿੰਦਰ ਸਿੰਘ ਸਰਾਂ, ਸ੍ਰੀ ਜੀ.ਪੀ.ਐਸ. ਸੰਧੂ, ਸ੍ਰੀ ਜਸਵੰਤ ਸਿੰਘ ਲਹਿਰਾ ਸਮੇਤ ਵੱਡੀ ਗਿਣਤੀ ਵਿੱਚ ਰਿਸ਼ੀ ਅਪਾਰਟਮੈਂਟ ਦੇ ਰਿਹਾਇਸ਼ੀ ਹਾਜ਼ਰ ਰਹੇ।