ਗਿਰਫਤਾਰ ਸਾਥੀਆਂ ਨੂੰ ਛੁਡਾਉਣ ਲਈ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਮੁੜ ਤੋਂ ਸੰਘਰਸ਼ ਦੀ ਰਾਹ ਤੇ
ਰੋਹਿਤ ਗੁਪਤਾ
ਗੁਰਦਾਸਪੁਰ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕੰਟੈਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਿੱਥੇ ਗਏ ਸੰਘਰਸ਼ ਦੌਰਾਨ ਵੱਖ-ਵੱਖ ਜਿਲਿਆਂ ਵਿੱਚ ਕੰਟਰੈਕਟ ਵਰਕਰਾਂ ਦੀਆਂ ਗਿਰਫਤਾਰੀਆਂ ਕੀਤੀਆਂ ਗਈਆਂ ਸਨ । 25 ਨਵੰਬਰ 2025 ਨੂੰ ਕੋਂਟਰੈਕਟ ਵਰਕਰ ਯੂਨੀਅਨ ਦੀ ਟਰਾਂਸਪੋਰਟ ਮੰਤਰੀ ,ਐਮਡੀ ਪੰਜਾਬ ਰੋਡਵੇਜ਼ ਅਤੇ ਡਾਇਰੈਕਟਰ ਪਨਬਸ ਨਾਲ ਮੀਟਿੰਗ ਤੋਂ ਬਾਅਦ ਇਹ ਵਾਦਾ ਯੂਨੀਅਨ ਨਾਲ ਕੀਤਾ ਗਿਆ ਸੀ ਕਿ ਸਾਰੇ ਕਂਟਰੈਕਟ ਵਰਕਰਸ ਨੂ ਰਿਹਾ ਕਰਨ ਦੇ ਨਾਲ ਨਾਲ ਬਹਾਲ ਵੀ ਕੀਤਾ ਜਾਏਗਾ ਪਰ ਕੁਝ ਸਸਪੈਂਡ ਕੀਤੇ ਗਏ ਵਰਕਰ ਨੂੰ ਹੀ ਬਹਾਲ ਕੀਤਾ ਗਿਆ ਸੀ ਜਦਕਿ ਪਟਿਆਲਾ ਵਿਖੇ ਗ੍ਰਿਫਤਾਰ ਵਰਕਰਾਂ ਦੀ ਜਮਾਨਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਬਹਾਲ ਨਹੀਂ ਕੀਤਾ ਗਿਆ ਜਦਕਿ ਸੰਗਰੂਰ ਜਿਲੇ ਵਿੱਚ ਕੁਝ ਵਰਕਰ ਹਜੇ ਵੀ ਜੇਲਾਂ ਵਿੱਚ ਬੰਦ ਹਨ।
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਵਰਕਰ ਯੂਨੀਅਨ ਵੱਲੋਂ ਆਪਣੇ ਤਮਾਮ ਬਰਕਰਾ ਨੂੰ ਬਹਾਲ ਕਰਾਉਣ ਅਤੇ ਜੇਲਾਂ ਵਿੱਚ ਵਰਕਰਾਂ ਨੂੰ ਛਡਾਉਣ ਲਈ 6 ਜਨਵਰੀ ਨੂੰ ਮੁੜ ਤੋਂ ਕੰਮ ਕਾਰ ਠੱਪ ਕਰਕੇ ਦੋ ਘੰਟੇ ਲਈ ਗੇਟ ਰੈਲੀ ਵੱਖ ਵੱਖ ਜ਼ਿਲ੍ਹਾ ਡਿਪੂਆਂ ਵਿੱਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਘਰਸ਼ ਦੀ ਇਸ ਕੜੀ ਵਿੱਚ 9 ਜਨਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਐਸਐਸਪੀ ਅਤੇ ਡੀਸੀ ਨੂੰ ਮੰਗ ਪੱਤਰ ਦੀ ਦਿੱਤਾ ਜਾਵੇਗਾ ਅਤੇ ਜੇਲ ਵਿੱਚ ਬੰਦ ਕਂਟਰੈਕਟ ਵਰਕਰਾਂ ਨੂੰ ਰਿਹਾ ਕਰਨ ਦੀ ਮੰਗ ਰੱਖੀ ਜਾਏਗੀ । ਜੇਕਰ ਫਿਰ ਵੀ ਉਹਨਾਂ ਦੀਆਂ ਮੰਗਾਂ ਤੇ ਵਿਚਾਰਨਾ ਕੀਤਾ ਗਿਆ ਤਾਂ ਲੋਹੜੀ ਤੋਂ ਬਾਅਦ ਸੰਗਰੂਰ ਵਿਖੇ ਪੱਕਾ ਮੋਰਚਾ ਲਗਾਇਆ ਜਾਏਗਾ ।ਇਹ ਜਾਣਕਾਰੀ ਪੀਆਰਟੀਸੀ ਵਰਕਰ ਯੂਨੀਅਨ ਦੇ ਜ਼ਿਲ੍ਾ ਸਰਪ੍ਰਸਤ ਪ੍ਰਦੀਪ ਕੁਮਾਰ ਵੱਲੋਂ ਦਿੱਤੀ ਗਈ ਹੈ।