ਵੇਰਕਾ ਡੇਅਰੀ ਕ੍ਰਾਂਤੀਕਾਰ ਯੂਨੀਅਨ ਨਾਲ ਜੁੜੇ ਦੁੱਧ ਉਤਪਾਦਕਾਂ ਨੇ ਮਿਲਕ ਪਲਾਂਟ ਸਾਹਮਣੇ ਦੁੱਧ ਡੋਲ ਕੇ ਕੀਤਾ ਰੋਸ ਪ੍ਰਦਰਸ਼ਨ
ਵੇਰਕਾ ਡੇਅਰੀ ਕ੍ਰਾਂਤੀਕਾਰ ਯੂਨੀਅਨ ਦੀ ਅਗਵਾਈ ਹੇਠ ਵੱਖ ਵੱਖ ਨੇ ਮਿਲਕ ਪਲਾਂਟ ਗੁਰਦਾਸਪੁਰ ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਇਸ ਦੌਰਾਨ ਦੁੱਧ ਉਤਪਾਦਕਾਂ ਨੇ ਦੁੱਧ ਡੋਲ ਕੇ ਆਪਣਾ ਸੰਕੋਤਮਈ ਰੋਸ਼ ਜ਼ਾਹਿਰ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 28 ਦਸੰਬਰ
ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਨੇ 2 ਰੁਪਏ ਪ੍ਰਤੀ ਲੀਟਰ ਰੇਟ ਘੱਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਦੁੱਧ ਉਤਪਾਦਕ ਕਿਸਾਨ ਲਈ ਤਰ੍ਹਾਂ ਦੇ ਆਰਥਿਕ ਸੰਕਟ ਵਿੱਚ ਘਿਰੇ ਹੋਏ ਹਨ ਅਤੇ ਪਿਛਲੇ ਦਿਨੀ ਹੜ ਆਉਣ ਕਾਰਨ ਉਹਨਾਂ ਨੂੰ ਦੋਹਰੀ ਮਾਰ ਪਈ ਸੀ ਅਜਿਹੀ ਸਥਿਤੀ ਵਿੱਚ ਰੇਟ ਵਧਾਉਣ ਦੀ ਬਜਾਏ ਰੇਟ ਘੱਟ ਕਰ ਦਿੱਤੇ ਗਏ ਇਸ ਦੇ ਨਾਲ ਹੀ ਉਹਨਾਂ ਦੋਸ਼ ਲਗਾਇਆ ਕਿ ਪਿੰਡ ਕਲੇਰ ਕਲਾਂ ਦੇ ਵੇਰਕਾ ਸੁਸਾਇਟੀ ਵੀ ਪੰਚਾਇਤ ਚੋਣਾਂ ਸਿਆਸੀ ਰੰਜਿਸ਼ ਕਾਰਨ ਬੰਦ ਕਰ ਦਿੱਤੀ ਗਈ ਸੀ ਅਤੇ ਵੇਰਕਾ ਮਿਲਕ ਪਲਾਂਟ ਨੇ ਪੂਰੇ ਪਿੰਡ ਦਾ ਦੁੱਧ ਲੈਣਾ ਬੰਦ ਕਰ ਦਿੱਤਾ ਸੀ ਇਸ ਦੇ ਨਾਲ ਹੀ ਹੋਰ ਵੀ ਅਨੇਕਾਂ ਮੁਸਕਲਾਂ ਦੇ ਕਾਰਨ ਉਨਾਂ ਨੇ ਇੱਥੇ ਧਰਨਾ ਦੇਣ ਦਾ ਐਲਾਨ ਕੀਤਾ ਸੀ ਉਹਨਾਂ ਕਿਹਾ ਕਿ ਚੰਡੀਗੜ੍ਹ ਤੋਂ ਆਈ ਟੀਮ ਅਤੇ ਮੈਨੇਜਮੈਂਟ ਕਮੇਟੀ ਗੁਰਦਾਸਪੁਰ ਦੇ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਨੇ ਮੀਟਿੰਗ ਕੀਤੀ ਸੀ ਜਿਸ ਦੌਰਾਨ ਇਹ ਸਮਝੌਤਾ ਹੋਇਆ ਸੀ ਕਿ 27 ਦਸੰਬਰ 2025 ਤੋਂ ਪਿੰਡ ਕਲੇਰ ਕਲਾਂ ਦਾ ਦੁੱਧ ਵੀ ਚੁੱਕਿਆ ਜਾਵੇਗਾ। ਅਤੇ 21 ਦਸੰਬਰ 2025 ਤੋਂ ਰੇਟ ਵਿੱਚ ਇਕ ਰੁਪਏ ਵਾਧਾ ਕੀਤਾ ਜਾਵੇਗਾ। ਇਸ ਦੇ ਬਾਅਦ 1 ਜਨਵਰੀ ਤੋਂ 1 ਰੁਪਈਆ ਰੇਟ ਹੋਰ ਵਧਾ ਦਿੱਤਾ ਜਾਵੇਗਾ। ਪਰ ਹੁਣ ਮੈਨੇਜਮੈਂਟ ਆਪਣੇ ਇਹਨਾਂ ਵਾਦਿਆਂ ਅਤੇ ਸਮਝੌਤੇ ਤੋਂ ਮੁੱਕਰ ਚੁੱਕੀ ਹੈ ਅਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਇਸ ਦੇ ਰੋਸ ਵਜੋਂ ਅੱਜ ਕਿਸਾਨ ਨੇ ਇੱਥੇ ਲਿਆਂਦਾ ਦੁੱਧ ਡੋਲ ਕੇ ਸ਼ਕੌਤਮਈ ਰੋਸ ਪ੍ਰਦਰਸ਼ਨ ਕੀਤਾ। ਅਤੇ ਉਹਨਾਂ ਕਿਹਾ ਕਿ ਯੂਨੀਅਨ ਨੇ 29 ਦਸੰਬਰ ਤੋਂ ਪੱਕਾ ਧਰਨਾ ਲਾਉਣ ਦਾ ਐਲਾਨ ਵੀ ਕੀਤਾ ਹੈ