ਵਿਸ਼ਵ ਏਡਜ਼ ਦਿਵਸ ਦੇ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ 1 ਦਸੰਬਰ
ਅੱਜ ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਸੈਮੀਨਾਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਟ੍ਰੇਨਿੰਗ ਹਾਲ ਗੁਰਦਾਸਪੁਰ ਵਿਚ ਕਰਵਾਇਆ ਗਿਆ। ਸੀਜੇਐਮ ਗੁਰਦਾਸਪੁਰ ਹਰਪ੍ਰੀਤ ਸਿੰਘ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਸਮਾਰੋਹ ਦਾ ਮਕਸਦ ਸਮਾਜ ਵਿੱਚ HIV/AIDS ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਰੋਕਥਾਮ ਤੇ ਇਲਾਜ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।
ਇਸ ਮੌਕੇ ‘ਤੇ ਜੱਜ ਹਰਪ੍ਰੀਤ ਸਿੰਘ ਨੇ ਕਿਹਾ ਕਿ ਏਡਜ ਪ੍ਰਤੀ ਜਾਗਰੁਕਤਾ ਜਰੂਰੀ ਹੈ। ਏਡਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। HIV/AIDS ਬਾਰੇ ਸਹੀ ਜਾਣਕਾਰੀ ਅਤੇ ਸਮੇਂ ‘ਤੇ ਟੈਸਟਿੰਗ ਇਸ ਬੀਮਾਰੀ ਨਾਲ ਲੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਜਾਗਰੁਕਤਾ ਪ੍ਰੋਗਰਾਮ ਜ਼ਰੀਏ ਦੌਰਾਨ ਯੁਵਾ ਵਰਗ ਨੂੰ ਜਾਗਰੂਕ ਕਰਨ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।
ਜਿਲ੍ਹਾ ਪਰਿਵਾਰ ਭਲਾਈ ਆਫਸਰ ਡਾਕਟਰ ਤੇਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਜਿਵੇਂ ਕਿ ਮੁਫ਼ਤ HIV ਟੈਸਟਿੰਗ, ਕਾਊਂਸਲਿੰਗ ਅਤੇ ART ਦਵਾਈਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣਾ ਸਮਾਜਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਲਾਜ-ਝਿਜਕ ਤੋਂ ਬਿਨਾਂ ਆਪਣੇ ਨੇੜਲੇ ਸਿਹਤ ਕੇਂਦਰ ‘ਤੇ ਜਾ ਕੇ ਟੈਸਟ ਕਰਵਾਉਣ ਅਤੇ ਜਰੂਰੀ ਸਲਾਹ ਲੈਣ।
ਅੰਤ ‘ਚ, ਸਭ ਨੂੰ ਮਿਲ ਕੇ HIV/AIDS ਮੁਕਤ ਸਮਾਜ ਬਣਾਉਣ ਦੀ ਕਸਮ ਖਵਾਈ ਗਈ ਅਤੇ ਸਮਾਰੋਹ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
ਜਿਲਾ ਤਪਦਿਕ ਅਧਿਕਾਰੀ ਡਾਕਟਰ ਸੁਚੇਤਨ ਅਬਰੋਲ ਨੇ ਕਿਹਾ ਕਿ ਸਮੂਹ ਆਯੁਸ਼ਮਾਨ ਅਰੋਗੀਆ ਕੇਂਦਰਾਂ ਵਿੱਚ ਐਚ ਆਈ ਵੀ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਸਮੂਹ ਰੋਗੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।
ਇੱਸ ਮੌਕੇ ਅੰਜੂ ਬਾਲਾ, ਰਜਨੀ, ਵਰਿੰਦਰ ਆਦਿ ਹਾਜਰ ਸਨ।