PU ਵਿਵਾਦ: 26 ਨਵੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ
ਰਵੀ ਜੱਖੂ
ਚੰਡੀਗੜ੍ਹ, 25 ਨਵੰਬਰ 2025- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 26 ਨਵੰਬਰ ਦੀ ਛੁੱਟੀ ਦੇ ਨਾਲ ਨਾਲ ਕੱਲ੍ਹ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਪੀਯੂ ਪ੍ਰਸਾਸ਼ਨ ਨੇ ਵਿਦਿਆਰਥੀਆਂ ਲਈ ਇੱਕ ਖ਼ਾਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜੇ ਵਿਦਿਆਰਥੀਆਂ ਦੀਆਂ 26 ਨਵੰਬਰ 2025 ਨੂੰ ਪ੍ਰੀਖਿਆਵਾਂ ਹੋਣੀਆਂ ਸਨ, ਉਨ੍ਹਾਂ ਦੀਆਂ ਪ੍ਰੀਖਿਆਵਾਂ ਮੁਲਤਵੀ (Postponed) ਕਰ ਦਿੱਤੀਆਂ ਗਈਆਂ ਹਨ।
ਇਹ ਮੁਲਤਵੀ ਪ੍ਰੀਖਿਆਵਾਂ ਉਨ੍ਹਾਂ ਪ੍ਰੀਖਿਆ ਕੇਂਦਰਾਂ ਲਈ ਹਨ ਜੋ ਪਹਿਲਾਂ ਪੀ.ਯੂ. ਕੈਂਪਸ, ਸੈਕਟਰ 14 ਵਿੱਚ ਸਥਿਤ ਸਨ (ਜਿਵੇਂ ਕਿ CHD40, CHD41, CHD43 ਅਤੇ CHD44), ਅਤੇ ਬਾਅਦ ਵਿੱਚ ਡੀ.ਏ.ਵੀ. ਕਾਲਜ, ਸੈਕਟਰ 10, ਚੰਡੀਗੜ੍ਹ ਵਿਖੇ ਤਬਦੀਲ ਕਰ ਦਿੱਤੇ ਗਏ ਸਨ। ਇਨ੍ਹਾਂ ਮੁਲਤਵੀ ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।