GST ਕਟੋਤੀ , ਦੁਕਾਨਦਾਰਾਂ ਨੂੰ ਸੇਲ ਦੁਗਨੀ ਹੋਣ ਦੀ ਉਮੀਦ ਤੇ ਗ੍ਰਾਹਕ ਵੀ ਧੜਾਧੜ ਕਰਾ ਰਹੇ ਇਲੈਕਟਰੋਨਿਕਸ ਦੇ ਸਮਾਨ ਦੀ ਬੁਕਿੰਗ
ਰੋਹਿਤ ਗੁਪਤਾ
ਗੁਰਦਾਸਪੁਰ 20 ਸਤੰਬਰ
ਕੇਂਦਰ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਵਿੱਚ 10 ਫੀਸਦੀ ਕਟੋਤੀ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ ਇਲੈਕਟਰੋਨਿਕਸ ਦੀਆਂ ਕੁਝ ਆਈਟਮਾਂ ਅਤੇ ਕਾਰਾਂ ਤੇ ਟੂ ਵੀਲਰਸ ਦੀਆਂ ਕੀਮਤਾਂ ਤੇ ਹੋਵੇਗਾ ਤੇ ਇਹ ਸਮਾਨ ਕਾਫੀ ਸਸਤਾ ਹੋ ਜਾਵੇਗਾ। ਹਾਲਾਂਕਿ ਜੀਐਸਟੀ ਕਟੌਤੀ 22 ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ ਪਰ ਇਲੈਕਟਰੋਨਿਕਸ ਦੇ ਸਮਾਨ ਦੀਆਂ ਉਤਪਾਦਕ ਕੰਪਨੀਆਂ ਇਸ ਕਟੌਤੀ ਤੋਂ ਉਤਸਾਹਿਤ ਹਨ ਅਤੇ ਇਲੈਕਟਰੋਨਿਕਸ ਆਈਟਮਸ ਦੇ ਵਪਾਰੀ ਵੀ। ਕੰਪਨੀਆਂ ਨੇ ਨਵੀਆਂ ਰੇਟ ਲਿਸਟਾਂ ਜਾਰੀ ਕਰ ਦਿੱਤੀਆਂ ਹਨ। ਜਿਨਾਂ ਅਨੁਸਾਰ ਏਸੀ, ਐਲਈਡੀ ਐਲਸੀਡੀ, ਸਿਲਾਈ ਮਸ਼ੀਨ, ਮਾਰਕੀਟ ਵਿੱਚ ਨਵੀਂ ਆਈ ਭਾਂਡੇ ਧੋਣ ਵਾਲੀ ਮਸ਼ੀਨ ਆਦੀ ਇਲੈਕਟਰੋਨਿਕਸ ਦੀ ਆਈਟਮਾਂ ਬੇਹਦ ਸਸਤੀਆਂ ਹੋ ਜਾਣਗੀਆਂ । ਇਹਨਾਂ ਚੀਜ਼ਾਂ ਤੇ 10 ਫੀਸਦੀ ਜੀਐਸਟੀ ਤਾਂ ਘਟੀ ਹੀ ਹੈ ਨਾਲ ਹੀ ਦਿਵਾਲੀ ਤੇ ਜਿਹੜੀਆਂ ਕੰਪਨੀਆਂ ਵੱਲੋਂ ਰਿਆਇਤਾਂ ਅਤੇ ਸਕੀਮਾਂ ਮਿਲਦੀਆਂ ਹਨ ਉਹ ਵਕਤ ਤੋਂ ਮਿਲਣਗੀਆਂ । ਇਸ ਨਾਲ ਮੰਦੀ ਦੇ ਦੌਰ ਤੋਂ ਗੁਜ਼ਰ ਰਹੀ ਇਲੈਕਟਰੋਨਿਕ ਮਾਰਕੀਟ ਮੁੜ ਤੋਂ ਗੁਲਜਾਰ ਹੋਣ ਦੀ ਉਮੀਦ ਹੈ ਤੇ ਦੁਕਾਨਦਾਰਾਂ ਦੇ ਚਿਹਰੇ ਖਿੜੇ ਹਨ ਕੀ ਇਸ ਵਾਰ ਦਿਵਾਲੀ ਤੇ ਬਜਾਰਾਂ ਵਿੱਚ ਪੂਰੀਆਂ ਰੌਣਕਾਂ ਵੇਖਣ ਨੂੰ ਮਿਲਣਗੀਆਂ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਗਜ਼ਰੀ ਆਈਟਮਸ ਜਿਵੇਂ ਹਥਿਆਰ ਅਤੇ ਹੋਰ ਕਈ ਚੀਜ਼ਾਂ ਦੀ ਜੀਐਸਟੀ ਵਿੱਚ ਵਾਧਾ ਵੀ ਕੀਤਾ ਗਿਆ ਹੈ ਜਿਨਾਂ ਕਾਰਨ ਇਹ ਚੀਜ਼ਾਂ ਦੇ ਰੇਟ 40 ਫੀਸਦੀ ਤੱਕ ਵੱਧ ਜਾਣਗੇ