ਕਮਿਊਨਿਟੀ ਹੈਲਥ ਅਫ਼ਸਰ ਅਤੇ ਆਸ਼ਾ ਫੈਸੀਲੀਟੇਟਰ ਸਟਾਫ਼ ਨਾਲ ਮਹੀਨਾਵਾਰ ਮੀਟਿੰਗਾਂ ਕੀਤੀਆਂ
ਅਸ਼ੋਕ ਵਰਮਾ
ਨਥਾਣਾ, 6 ਜੂਨ 2025 :ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਮੀਟਿੰਗ ਹਾਲ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਸਬੰਧੀ ਕਮਿਊਨਿਟੀ ਹੈਲਥ ਅਫ਼ਸਰ ਅਤੇ ਆਸ਼ਾ ਫੈਸੀਲੀਟੇਟਰ ਸਟਾਫ਼ ਨਾਲ ਮਹੀਨਾਵਾਰ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ‘ਹਾਇਪਰਟੈਂਸ਼ਨ ਮਹੀਨੇ’ ਤਹਿਤ ਲੋਕਾਂ ਵਿੱਚ ਵੱਖ-ਵੱਖ ਜਾਗਰੂਕਤਾ ਢੰਗ ਤਰੀਕੇ ਅਪਣਾ ਕੇ ਲੋਕਾਂ ਨੂੰ ਉਚੇਰੇ ਲਹੂ ਦਬਾਅ ਤੋਂ ਬਚਣ ਲਈ ਜਾਗਰੂਕ ਕਰਨ ਲਈ ਹਦਾਇਤ ਕੀਤੀ ਗਈ।ਇਸ ਮੌਕੇ ਐਸ.ਐਮ.ਓ ਡਾ. ਸਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੇ ਰਕਤਚਾਪ ਨੂੰ ਨਿਯੰਤਰਿਤ ਰੱਖਣਗੇ ਤਾਂ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਣਗੇ ਅਤੇ ਸਿਹਤਮੰਦ ਜੀਵਨ ਜੀਅ ਸਕਣਗੇ।
ਇਸ ਮੌਕੇ ਡਾ. ਅਰੀਨਾ ਬਾਂਸਲ ਵੱਲੋਂ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਵਿਸ਼ੇਸ਼ ਜਾਂਚ ਕਰਾਉਣ ਅਤੇ ਵੱਧ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਮੁੱਖ ਸੁਝਾਅ ਸਿਫਾਰਸ਼ ਕੀਤੇ ਗਏ ਜਿਵੇਂ ਕਿ ਘੱਟ ਨਮਕ ਵਾਲਾ ਭੋਜਨ, ਨਿਯਮਤ ਕਸਰਤ, ਤਣਾਅ ਤੋਂ ਦੂਰ ਰਹਿਣਾ, ਨਿਯਮਤ ਰਕਤਚਾਪ ਦੀ ਜਾਂਚ ਕਰਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਸਥਾਨਕ ਸਿਹਤ ਕੇਂਦਰਾਂ, ਸਕੂਲਾਂ ਅਤੇ ਗਰਾਮ ਪੰਚਾਇਤਾਂ ਵਿਚ ਵੀ ਇਸ ਸਬੰਧੀ ਜਾਗਰੂਕਤਾ ਸੈਸ਼ਨ ਲਗਾਏ ਜਾਣ ਲਈ ਕਿਹਾ ਗਿਆ। ਬਲਾਕ ਐਜੂਕੇਟਰ ਪਵਨਜੀਤ ਕੌਰ ਵਲੋਂ ਇਸ ਮੌਕੇ ਮੌਸਮੀ ਬਿਮਾਰੀਆਂ ਡੇਂਗੂ ਮਲੇਰੀਆ ਅਤੇ ਡਾਇਰੀਆ ਆਦਿ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕਰਨ ਸਬੰਧੀ ਸੁਝਾਅ ਸਾਂਝੇ ਕੀਤੇ ਗਏ। ਐਨ.ਸੀ.ਡੀ ਕੁਆਰਡੀਨੇਟਰ ਰਾਜਵੰਤ ਕੌਰ ਵਲੋਂ ਐਨ.ਸੀ.ਡੀ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸਮੂਹ ਸੀ.ਐਚ.ਓ ਸਮੇਤ ਆਸ਼ਾ ਫੈਸੀਲੀਟੇਟਰ ਹਾਜ਼ਰ ਸਨ।