← ਪਿਛੇ ਪਰਤੋ
ਡੰਗਰਾਂ ਸਮੇਤ ਨਹਿਰ ਪਾਰ ਕਰਦੇ ਵਕ਼ਤ ਗੁਜਰਾਂ ਦੇ ਦੋ ਨੌਜਵਾਨ ਨਹਿਰ ਵਿੱਚ ਰੁੜ੍ਹੇ
ਰੋਹਿਤ ਗੁਪਤਾ
ਗੁਰਦਾਸਪੁਰ : ਜਿਲਾ ਗੁਰਦਾਸਪੁਰ ਦੇ ਪਿੰਡ ਉਧਨਵਾਲ ਵਿਖੇ ਅੱਜ ਸ਼ਾਮ ਮੰਦਭਾਗੀ ਘਟਨਾ ਵਾਪਰ ਗਈ ਜਦ ਨਹਿਰ ਵਿਚੋਂ ਪਸ਼ੂਆਂ ਨੂੰ ਪਾਰ ਲੰਘਾ ਰਹੇ ਗੁਜ਼ਰ ਭਾਈਚਾਰੇ ਦੇ ਨੌਜਵਾਨ ਕਾਕਾ ਉਮਰ 18 ਸਾਲ ਪੁੱਤਰ ਸਾਊਆ ਅਤੇ ਸੰਮੂ ਉਮਰ 17 ਸਾਲ ਪੁੱਤਰ ਸ਼ੇਰ ਅਲੀ ਨਹਿਰ ਚ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਗਏ ਜਿਹਨਾ ਦਾ ਕੋਈ ਪਤਾ ਨਹੀਂ ਚੱਲਿਆ ਉੱਥੇ ਹੀ ਗੁੱਜਰ ਭਾਈਚਾਰੇ ਦੇ ਲੋਕ ਅਤੇ ਸਥਾਨਿਕ ਲੋਕ ਨੌਜਵਾਨਾਂ ਨੂੰ ਲੱਭਣ ਚ ਦੇਰ ਸ਼ਾਮ ਤੱਕ ਭਾਲ ਕਰਦੇ ਰਹੇ । ਉੱਥੇ ਹੀ ਨਹਿਰ ਚ ਡੁੱਬੇ ਨੌਜਵਾਨਾਂ ਦੇ ਪਰਿਵਾਰਕ ਮੈਬਰਾ ਮੁਤਾਬਿਕ ਉਹ ਪਿੰਡ ਊਧਨਵਾਲ ਡੰਗਰਾਂ ਸਮੇਤ ਨਹਿਰ ਪਾਰ ਕਰ ਰਹੇ ਸਨ ਪਿੰਡ ਮਨੇਸ ਕੋਲ ਊਧਨਵਾਲ ਵਾਲੀ ਨਹਿਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ਵਿੱਚ ਰੁੜ੍ਹ ਗਏ ਅਤੇ ਜਿੱਥੇ ਇਲਾਕੇ ਚ ਇਸ ਮਾਮਲੇ ਦੀ ਚਰਚਾ ਹੋਈ ਉੱਥੇ ਹੀ ਪਰਿਵਾਰ ਵਲੋਂ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਹੈ ।
Total Responses : 2100