ਵੜਿੰਗ ਦਾ ਭਾਜਪਾ ਨੂੰ ਜਵਾਬ: ‘ਆਪ੍ਰੇਸ਼ਨ ਸਿੰਦੂਰ’ ‘ਆਪ੍ਰੇਸ਼ਨ ਲੋਟਸ’ ਨਹੀਂ ਹੈ
- ‘ਆਪ’, ਭਾਜਪਾ ਰੱਖਿਆ ਫੋਰਸਾਂ ਦੇ ਮਾਣ ਉਪਰ ਰਾਜਨੀਤੀ ਕਰ ਰਹੀਆਂ ਹਨ
ਚੰਡੀਗੜ੍ਹ, 5 ਜੂਨ 2025: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਉਪਰ ‘ਆਪ੍ਰੇਸ਼ਨ ਸਿੰਦੂਰ’ ਬਾਰੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ, ਦੇਸ਼ ਦੀਆਂ ਰੱਖਿਆ ਫੋਰਸਾਂ ਦੇ ਮਾਣ ਅਤੇ ਸ਼ਾਨ ਤੇ ਰਾਜਨੀਤੀ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।
ਇੱਥੇ ਜਾਰੀ ਇਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਇਹ ਬਹੁਤ ਸਪੱਸ਼ਟ ਹੈ ਕਿ ‘ਆਪ’ ਅਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਹੁਣ ਦੋਵੇਂ ‘ਆਪ੍ਰੇਸ਼ਨ ਸਿੰਦੂਰ’ ਦੇ ਨਾਮ ‘ਤੇ ਘਟੀਆ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਜਿੱਥੇ ਭਾਜਪਾ ਇਸ ਤੋਂ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ‘ਆਪ’ ਸਫਲਤਾ ‘ਤੇ ਸਵਾਲ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ, ਜਿਵੇਂ ਇਨ੍ਹਾਂ ਨੇ ਸਰਹੱਦ ਉਪਰ ਸਰੀਰਕ ਤੌਰ ‘ਤੇ ਲੜਾਈ ਲੜੀ ਹੋਵੇ ਅਤੇ ਪਾਕਿਸਤਾਨ ਨੂੰ ਹਰਾਇਆ ਹੋਵੇ। ਵੜਿੰਗ ਨੇ ਇਨ੍ਹਾਂ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਆਪਰੇਸ਼ਨ ਲੋਟਸ ਨਹੀਂ ਹੈ।
ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਅਸੀਂ ਤੁਹਾਡੇ ਗੰਦੇ ਹੁਨਰ ਨੂੰ ਸਵੀਕਾਰ ਕਰਦੇ ਹਾਂ, ਜੋ ਤੁਸੀਂ 'ਆਪ੍ਰੇਸ਼ਨ ਲੋਟਸ' ਦੌਰਾਨ ਵਰਤੇ ਹਨ, ਪਰ ਕਿਰਪਾ ਕਰਕੇ ਸਾਡੀਆਂ ਰੱਖਿਆ ਫੋਰਸਾਂ ਦੀ ਸ਼ਾਨ ਅਤੇ ਮਾਣ ਲਈ ਆਪਣੇ ਛੋਟੇ-ਮੋਟੇ ਰਾਜਨੀਤਿਕ ਹਿੱਤਾਂ ਲਈ ਉਨ੍ਹਾਂ ਦੀ ਜਿੱਤ 'ਤੇ ਆਪਣਾ ਦਾਅਵਾ ਕਰਨ ਦੀ ਕੋਸ਼ਿਸ਼ ਨਾ ਕਰੋ।
ਇਸੇ ਤਰ੍ਹਾਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਥਿਤ ਤੌਰ 'ਤੇ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ 'ਤੇ ਸਵਾਲ ਉਠਾਉਣ ਦਾ ਹਵਾਲਾ ਦਿੰਦੇ ਹੋਏ, ਵੜਿੰਗ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਅਤੇ ਮੁੱਖ ਮੰਤਰੀ ਦਾ ਅਣਉਚਿਤ ਕੰਮ ਸੀ, ਕਿਉਂਕਿ ਪੂਰੀ ਦੁਨੀਆ ਨੇ ਮੰਨਿਆ ਹੈ ਕਿ ਭਾਰਤੀ ਰੱਖਿਆ ਫੋਰਸਾਂ ਨੇ ਪਾਕਿਸਤਾਨ ਨੂੰ ਭਾਰੀ ਝਟਕਾ ਦਿੱਤਾ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੇ ਕੋਲ ਭਾਜਪਾ ਦੇ ਇਰਾਦਿਆਂ ਉਪਰ ਸਵਾਲ ਚੁੱਕਣ ਦਾ ਪੂਰਾ ਹੱਕ ਅਤੇ ਕਾਰਨ ਹੈ, ਪਰ ਸਾਡੀਆਂ ਰੱਖਿਆ ਫੋਰਸਾਂ ਦੀ ਸਮਰੱਥਾ 'ਤੇ ਸਵਾਲ ਉਠਾਉਣ ਦੀ ਹਿੰਮਤ ਨਾ ਕਰੋ।