ਮਾਲੇਰਕੋਟਲਾ ਵਿਖੇ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ ਅਦਾ ਕਰਨ ਲਈ ਵੱਖੋ ਵੱਖ ਈਦਗਾਹਾਂ ਅਤੇ ਮਸਜਿਦ ਵੱਲੋਂ ਟਾਇਮ ਟੇਬਲ ਜਾਰੀ
* ਵੱਡੀ ਈਦਗਾਹ ਵਿਖੇ ਸਵੇਰੇ 6:30 ਵਜੇ, ਛੋਟੀ ਈਦਗਾਹ 'ਚ ਸਵੇਰੇ 6:00 ਵਜੇ ਅਤੇ ਈਦਗਾਹ ਕਿਲ੍ਹਾ ਰਹਿਮਤਗੜ੍ਹ ਵਿਖੇ ਸਵੇਰੇ 7:00 ਵਜੇ ਅਦਾ ਕੀਤੀ ਜਾਵੇਗੀ ਨਮਾਜ਼
ਮਾਲੇਰਕੋਟਲਾ 05 ਜੂਨ 2025, ਮਾਲੇਰਕੋਟਲਾ ਵਿਖੇ ਈਦ-ਉਲ-ਅਜ਼ਹਾ (ਬੱਕਰਾ ਈਦ) ਨੂੰ ਲੈ ਕੇ ਈਦ-ਉਲ-ਫਿਤਰ ਦੇ ਮੁਕਾਬਲੇ ਵੱਖੋ-ਵੱਖ ਮਸਜਿਦਾਂ ਵਲੋਂ ਜਲਦੀ ਕੁਰਬਾਨੀ ਕਰਨ ਦੇ ਰੁਝਾਣ ਕਰਕੇ ਵੱਖ-ਵੱਖ ਈਦਗਾਹਾਂ ਅਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਕਰੀਦ ਦੀ ਨਮਾਜ਼ ਅਦਾ ਕਰਨ ਦਾ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਸਥਾਨਕ ਵੱਡੀ ਈਦਗਾਹ ਵਿਖੇ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ 07 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 6:30 ਵਜੇ, ਛੋਟੀ ਈਦਗਾਹ 'ਚ ਸਵੇਰੇ 6:00 ਵਜੇ, ਈਦਗਾਹ ਕਿਲ੍ਹਾ ਰਹਿਮਤਗੜ੍ਹ ਵਿਖੇ ਸਵੇਰੇ 7:00 ਵਜੇ, ਲੁਧਿਆਣਾ ਰੋਡ ਤੇ ਸਥਿਤ ਈਦਗਾਹ ਸਲਫੀਆ 'ਚ ਸਵੇਰੇ 6:15 ਵਜੇ, ਸਥਾਨਕ ਜਾਮਾ ਮਸਜਿਦ 'ਚ ਸਵੇਰੇ 6:15 ਵਜੇ, ਮਦਨੀ ਮਸਜਿਦ (ਤਬਲੀਗੀ ਮਰਕਜ਼) ਵਿਖੇ ਸਵੇਰੇ 6:30 ਵਜੇ, ਮੁਹੰਮਦੀ ਮਸਜਿਦ ਬਸ ਸਟੈਂਡ 'ਚ ਸਵੇਰੇ 6:30 ਵਜੇ, ਸਥਾਨਕ ਸਰਹੰਦੀ ਗੇਟ ਵਾਲੀ ਮਸਜਿਦ 'ਚ ਸਵੇਰੇ 6:00 ਵਜੇ, ਮਸਜਿਦ ਬਾਗ ਵਾਲੀ ਮੁਹੱਲਾ ਨਿਊ ਅਬਾਦੀ ਨੇੜੇ ਨਿਜਾਮ ਹਸਪਤਾਲ 'ਚ ਸਵੇਰੇ 5:45 ਵਜੇ, ਉਮਰ ਮਸਜਿਦ ਕਾਲਜ ਰੋਡ ਵਿਖੇ ਸਵੇਰੇ 5:45 ਵਜੇ, ਮਸਜਿਦ ਅੱਲ੍ਹਾ ਦੀ ਨੇੜੇ ਭਾਰਤ ਮਾਡਲ ਸਕੂਲ ਵਿਖੇ ਸਵੇਰੇ 5:40 ਵਜੇ, ਮਸਜਿਦ ਜੋੜਿਆਂ ਮੁਹੱਲਾ ਜੋੜਿਆਂ ਵਿਖੇ ਸਵੇਰੇ 5:50 ਵਜੇ, ਮਸਜਿਦ ਹਾਜੀ ਜਾਨੀ ਸਰੋਦ ਰੋਡ ਵਿਖੇ ਸਵੇਰੇ 5:45 ਵਜੇ, ਅਕਬਰੀ ਮਸਜਿਦ ਸਰੋਦ ਰੋਡ, ਨੇੜੇ ਪੁਰਾਣੀ ਚੁੰਗੀ ਵਿਖੇ ਸਵੇਰੇ 5:50 ਵਜੇ, ਮਸਜਿਦ ਅੱਬਾਸ, ਅੱਬਾਸਪੁਰਾ ਵਿਖੇ ਸਵੇਰੇ 6:15, ਅਲ-ਫਲਾਹ ਕਾਲੋਨੀ ਵਿਖੇ ਸਥਿਤ ਮਸਜਿਦ ਊੱਡਾਂ ਵਾਲੀ ‘ਚ ਸਵੇਰੇ 5:50 ਵਜੇ, ਹਸ਼ਮਤ ਮਸਜਿਦ ਕਿਲਾ ਰਹਿਮਤਗੜ੍ਹ ਨਾਲੇ ਕੋਲ ਸਵੇਰੇ 5:50 ਵਜੇ, ਮਸਜਿਦ ਬੰਗਲੇ ਵਾਲੀ ਕੇਲੋਂ ਗੇਟ ਵਿਖੇ ਸਵੇਰੇ 6:00 ਵਜੇ, ਜਮਾਲਪੁਰਾ ਪੱਕਾ ਦਰਵਾਜਾ ਵਿਖੇ ਵੱਡੀ ਮਸਜਿਦ 'ਚ ਸਵੇਰੇ 6:00 ਵਜੇ, ਮਦਰਸਾ ਹਿਫਜ ਉਲ ਕੁਰਆਨ ਵਾਲੀ ਮਸਜਿਦ ਫੈਜ਼ ਏ ਕੁਰਆਨ 'ਚ ਸਵੇਰੇ 6:00 ਵਜੇ, ਪਿੰਡ ਸ਼ੇਰਵਾਨੀ ਕੋਟ ਵੱਡੀ ਮਸਜਿਦ ਵਿਖੇ ਸਵੇਰੇ 6:45 ਵਜੇ ਅਦਾ ਕੀਤੀ ਜਾਵੇਗੀ।