ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਪੁਲਿਸ ਹੋਈ ਸਖਤ: ਡੀਐਸਪੀ ਦੀ ਅਗਵਾਈ 'ਚ ਕੱਟੇ ਚਲਾਨ
ਦੀਪਕ ਜੈਨ
ਜਗਰਾਓ, 5 ਜੂਨ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕਰ ਗੁਪਤਾ ਦੇ ਦਿਸਾ ਨਿਰਦੇਸ ਹੇਠ ਡੀਐਸਪੀ ਕ੍ਰਿਸ਼ਨ ਗੋਪਾਲ ਦੀ ਅਗਵਾਈ ਅੰਦਰ ਤਹਿਸੀਲ ਚੌਂਕ ਜਗਰਾਉਂ ਵਿਖੇ ਟਰੈਫਿਕ ਪੁਲਿਸ ਵੱਲੋਂ ਟੂ ਵੀਲਰ ਵਹੀਕਲਾਂ ਦੇ ਚਲਾਨ ਕੀਤੇ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਟਰੈਫਿਕ ਇੰਚਾਰਜ ਏਐਸਆਈ ਕੁਮਾਰ ਸਿੰਘ ਨੇ ਕਿਹਾ ਕਿ ਉਨਾਂ ਵੱਲੋਂ ਟਰੈਫਿਕ ਪੁਲਿਸ ਮੁਲਾਜ਼ਮਾਂ ਸਮੇਤ ਤਹਿਸੀਲ ਚੌਂਕ ਜਗਰਾਉਂ ਵਿਖੇ ਸਖਤ ਕਾਰਵਾਈ ਕਰਦੇ ਹੋਏ ਟੂ ਵੀਲਰ ਵੀਹੀਕਲਾਂ ਦੀ ਚੈਕਿੰਗ ਕੀਤੀ ਗਈ।
ਜਿੰਨਾ ਵਿੱਚ ਉਨਾਂ ਵੱਲੋਂ ਬਿਨਾਂ ਨੰਬਰ ਪਲੇਟ, ਹਾਈ ਸਕਿਉਰਟੀ ਨੰਬਰ ਪਲੇਟ, ਫੇਸ ਕਵਰ, 3 ਸਵਾਰ ਘੱਟ ਉਮਰ ਦੇ ਬੱਚਿਆਂ ਨੂੰ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਗਈ ਅਤੇ ਮੋਟਰ ਵਹੀਕਲ ਐਕਟ ਤਹਿਤ 40 ਦੇ ਕਰੀਬ ਚਲਾਨ ਕੀਤੇ ਗਏ।
ਏਐਸਆਈ ਕੁਮਾਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਖਤੀ ਵਰਤੀ ਜਾਵੇਗੀ। ਗਲਤ ਆਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਟਰੈਫਿਕ ਇੰਚਾਰਜ ਕੁਮਾਰ ਸਿੰਘ ਨੇ ਅਪੀਲ ਕੀਤੀ ਕਿ ਸ਼ਹਿਰ ਅੰਦਰ ਗੱਡੀਆਂ ਗਲਤ ਜਗ੍ਹਾ ਪਾਰਕਿੰਗ ਨਾ ਕੀਤੀਆਂ ਜਾਣ ,ਰੇੜੀ ਫੇੜੀ ਵਾਲਿਆਂ ਨੂੰ ਵੀ ਸੰਦੇਸ਼ ਦਿੱਤਾ ਕਿ ਬਾਜ਼ਾਰ ਵਿੱਚ ਰੇੜੀਆਂ ਨਾ ਖੜੀਆਂ ਕੀਤੀਆਂ ਜਾਣ, ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਆਪਣੀਆਂ ਦੁਕਾਨਾਂ ਦੇ ਅੱਗੇ ਸਮਾਨ ਨਾ ਰੱਖਣ ਤਾਂ ਜੋ ਸ਼ਹਿਰ ਅੰਦਰ ਆ ਰਹੀ ਟਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ।