ਸੀ ਐਮ ਦੀ ਯੋਗਸ਼ਾਲਾ ਦਾ ਲੋਕਾਂ ਨੂੰ ਨਰੋਆ ਜੀਵਨ ਪ੍ਰਦਾਨ ਕਰਨ ਵਿੱਚ ਅਹਿਮ ਰੋਲ - ਐਸ.ਡੀ.ਐਮ ਦਮਨਦੀਪ ਕੌਰ
ਹਰਜਿੰਦਰ ਸਿੰਘ ਭੱਟੀ
- ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀ ਐਮ ਦੀ ਯੋਗਸ਼ਾਲਾ’
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 05 ਜੂਨ, 2025: ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਯੋਗਾ ਦਾ ਬਹੁਤ ਵੱਡਾ ਰੋਲ ਹੈ। ਯੋਗ ਅਭਿਆਸ ਕਰਨ ਨਾਲ ਅਸੀਂ ਸਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਦੇ ਹਾਂ। ਇਸ ਨਾਲ ਮਨ ਵੀ ਸਥਿਰ ਹੁੰਦਾ ਹੈ ਤੇ ਅੰਦਰੋਂ ਮਨ ਨੂੰ ਮਿਲਦੀ ਸ਼ਾਂਤੀ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੱਡਾ ਰੋਲ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਚਲਾਈ ਜਾ ਰਹੀ ਸੀ ਐੱਮ ਦੀ ਯੋਗਸ਼ਾਲਾ ਤਹਿਤ ਸਮੁੱਚੇ ਜ਼ਿਲ੍ਹੇ ਵਿੱਚ ਮਾਹਿਰ ਟ੍ਰੇਨਰ ਲੋਕਾਂ ਨੂੰ ਯੋਗ ਰਾਹੀਂ ਤੰਦਰੁਸਤ ਜੀਵਨ ਸ਼ੈਲੀ ਨਾਲ ਜੋੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੋਹਾਲੀ ਵਿਖੇ ‘ਸੀ ਐਮ ਦੀ ਯੋਗਸ਼ਾਲਾ’ ਲਈ ਟ੍ਰੇਨਰ ਪੂਜਾ ਰਾਵਤ ਵੱਲੋਂ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਪਹਿਲੀ ਕਲਾਸ ਫੇਜ਼ 4, ਸੈਕਟਰ 59, ਮੋਹਾਲੀ ਵਿਖੇ ਸਵੇਰੇ 4.50 ਤੋਂ 5.50 ਵਜੇ ਤੱਕ, ਦੂਸਰੀ ਕਲਾਸ ਗਿਆਤਰੀ ਮੰਦਰ ਫੇਜ਼ 1, ਸੈਕਟਰ 55 ਮੋਹਾਲੀ ਵਿਖੇ ਸਵੇਰੇ 5.55 ਤੋਂ 6.55 ਵਜੇ ਤੱਕ, ਤੀਸਰੀ ਕਲਾਸ ਪਾਰਕ 23, ਫੇਜ਼ 1 ਸੈਕਟਰ 55 ਮੋਹਾਲੀ ਵਿਖੇ ਸਵੇਰੇ 7.00 ਤੋਂ 8.00 ਵਜੇ ਤੱਕ, ਚੌਥੀ ਕਲਾਸ ਪਾਰਕ 23, ਫੇਜ਼ 1, ਮੋਹਾਲੀ ਵਿਖੇ ਸਵੇਰੇ 8.05 ਤੋਂ 9.05 ਵਜੇ ਤੱਕ, ਪੰਜਵੀਂ ਕਲਾਸ ਗਿਆਤਰੀ ਮੰਦਰ ਫੇਜ਼ 1 ਸੈਕਟਰ 55 ਮੋਹਾਲੀ ਵਿਖੇ ਸ਼ਾਮ 4.25 ਤੋਂ 5.25 ਵਜੇ ਤੱਕ ਅਤੇ ਦਿਨ ਦੀ ਆਖਰੀ ਛੇਵੀਂ ਕਲਾਸ ਪਾਰਕ 19 ਫੇਜ਼ 1 ਮੋਹਾਲੀ ਵਿਖੇ ਸ਼ਾਮ 5.30 ਤੋਂ 6.30 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਐਸ.ਡੀ.ਐਮ ਮੋਹਾਲੀ ਵੱਲੋਂ ਕਿਹਾ ਗਿਆ ਕਿ ਪੂਜਾ ਰਾਵਤ ਵੱਲੋਂ ਲੋਕਾਂ ਦੀ ਸਹੂਲਤ ਅਨੁਸਾਰ ਦਿਨ ’ਚ 6 ਯੋਗਾ ਸੈਸ਼ਨ ਲਾ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ‘ਸੀ ਐਮ ਯੋਗਸ਼ਾਲਾ’ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਯੋਗਾ ਟ੍ਰੇਨਰ ਪੂਜਾ ਰਾਵਤ ਦਾ ਕਹਿਣਾ ਹੈ ਕਿ ਯੋਗਾ ਨਾਲ ਜੁੜੇ ਲੋਕ ਲਗਾਤਾਰ ਯੋਗ ਅਭਿਆਸ ਨਾਲ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਰਹੇ ਹਨ।
ਉੁਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਸੈਸ਼ਨ ਉਨ੍ਹਾਂ ਦੇ ਘਰਾਂ ਦੇ ਨੇੜੇ ਸਥਿਤ ਪਾਰਕਾਂ, ਕਮਿਊਨਿਟੀ ਸੈਂਟਰਾਂ ਅਤੇ ਧਰਮਸ਼ਾਲਾਵਾਂ ’ਚ ਲਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਯੋਗਾ ਕਲਾਸਾਂ ਦਾ ਲਾਭ ਮਿਲ ਸਕੇ।ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ ਲੌਗਇਨ ਕੀਤਾ ਜਾ ਸਕਦਾ ਹੈ।