ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਹਰਨੀਆਂ, ਅਪੈਂਡਿਕਸ,ਪਿੱਤੇ ਦੀਆਂ ਪੱਥਰੀਆਂ ਦੇ ਓਪਰੇਸਨਾਂ ਤੇ ਵਿਸ਼ੇਸ਼ ਛੋਟ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,5 ਜੂਨ 2025 ਪਿਛਲੇ 22 ਸਾਲਾਂ ਤੋਂ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿੱਚ ਉੱਚ ਪੱਧਰੀ ਅਤੇ ਸਰਵੋਤਮ ਸਿਹਤ ਸਹੂਲਤਾਂ ਦੇਣ ਵਾਲੇ ਕਪੂਰਥਲਾ ਜ਼ਿਲ੍ਹੇ ਦੇ ਨੈਕ ਤੋਂ ਮਾਨਤਾ ਪ੍ਰਾਪਤ ਇੱਕੋ ਇੱਕ ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਹਰਨੀਆਂ, ਅਪੈਂਡਿਕਸ,ਪਿੱਤੇ ਦੀਆਂ ਪੱਥਰੀਆਂ, ਬੱਚੇ ਦਾਨੀ ਦੀਆਂ ਰਸੌਲੀਆਂ, ਬਵਾਸੀਰ,ਫਿਸਟੁੱਲਾ ਤੇ ਹੋਰ ਓਪਰੇਸਨਾਂ ਤੇ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਾਰੇ ਓਪਰੇਸ਼ਨ ਸਿਰਫ 19999 ਰੁਪਏ ਵਿੱਚ ਕੀਤੇ ਜਾਣਗੇ। ਮਰੀਜ਼ ਕੋਲੋਂ ਦਵਾਈਆਂ, ਬੇਹੋਸ਼ੀ ਅਤੇ ਰਹਿਣ ਸਹਿਣ ਦਾ ਕੋਈ ਖਰਚ ਨਹੀਂ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਆਧੁਨਿਕ ਮਸ਼ੀਨਾਂ ਅਤੇ ਯੰਤਰ ਹਨ ਜਿਨ੍ਹਾਂ ਨਾਲ਼ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ। ਬਹੁਤੇ ਓਪਰੇਸ਼ਨ ਨਵੀਂ ਤਕਨੀਕ ਨਾਲ ਦੂਰਬੀਨ ਰਾਹੀਂ ਕੀਤੇ ਜਾਂਦੇ ਹਨ ਜਿਸ ਵਿੱਚ ਮਰੀਜ਼ਾਂ ਨੂੰ ਬਹੁਤ ਘੱਟ ਤਕਲੀਫ ਸਹਿਣੀ ਪੈਂਦੀ ਹੈ। ਮਰੀਜ਼ ਬਹੁਤ ਜਲਦੀ ਸਿਹਤਯਾਬ ਹੋ ਜਾਂਦੇ ਹਨ।ਇਸ ਮੌਕੇ ਹਸਪਤਾਲ ਦੇ ਚੇਅਰਮੈਨ ਹੈਡਮਾਸਟਰ ਸੁਰਜਨ ਸਿੰਘ ਨੇ ਦੱਸਿਆ ਕਿ ਔਰਤ ਰੋਗਾਂ ਦੀ ਮਾਹਿਰ ਡਾਕਟਰ 24 ਘੰਟੇ ਉਪਲਬਧ ਹੈ।ਹਰ ਤਰ੍ਹਾਂ ਦੀ ਡਿਲੀਵਰੀ ਦਰਦ ਰਹਿਤ ਕੀਤੀ ਜਾਂਦੀ ਹੈ । ਔਰਤਾਂ ਦੇ ਹਰ ਤਰ੍ਹਾਂ ਦੇ ਰੋਗ ਜਿਸ ਵਿੱਚ ਬੱਚੇਦਾਨੀ ਅਤੇ ਛਾਤੀ ਦੀਆਂ ਰਸੌਲੀਆਂ ਦਾ ਇਲਾਜ ਨਵੀਂ ਤਕਨੀਕ ਨਾਲ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਆਧੁਨਿਕ ਤਕਨੀਕ ਨਾਲ ਗੋਡਿਆਂ ਦੇ ਉਪ੍ਰੇਸ਼ਨ ਅਤੇ ਹੱਡੀਆਂ ਨਾਲ਼ ਸੰਬੰਧਿਤ ਬਿਮਾਰੀਆਂ ਦਾ ਇਲਾਜ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਹਫਤੇ ਦੇ ਦੋ ਦਿਨ ਪੀ ਜੀ ਆਈ ਦੇ ਮਾਹਿਰ ਡਾਕਟਰ ਉਚੇਚੇ ਤੌਰ ਤੇ ਅਮਨਪ੍ਰੀਤ ਮਲਟੀਸਪੈਸਲਿਟੀ ਹਸਪਤਾਲ ਵਿੱਚ ਮਰੀਜ਼ਾਂ ਦਾ ਚੈੱਕ ਅੱਪ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਇਲਾਕਾ ਨਿਵਾਸੀਆਂ ਨੂੰ ਆਪਣਾ ਇਲਾਜ਼ ਕਰਵਾਉਣ ਲਈ ਜਲੰਧਰ ਅਤੇ ਲੁਧਿਆਣਾ ਵਿੱਚਲੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ, ਸੁਲਤਾਨਪੁਰ ਲੋਧੀ ਵਿਖੇ ਇੱਕ ਹੀ ਛੱਤ ਥੱਲੇ ਸਾਰੀਆਂ ਬਿਮਾਰੀਆਂ ਦੇ ਇਲਾਜ ਉਪਲੱਬਧ ਹਨ।