ਭਾਰਤੀ ਕ੍ਰਿਕਟ ਜਗਤ ਨੂੰ ਮਿਲਿਆ ਨਵਾਂ ਸਿਤਾਰਾ, ਸਿਰਫ 14 ਸਾਲ ਦੀ ਉਮਰ ’ਚ 35 ਗੇਂਦਾਂ ’ਤੇ ਸੈਂਕੜਾ ਮਾਰ ਸਿਰਜਿਆ ਇਤਿਹਾਸ
ਬਾਬੂਸ਼ਾਹੀ ਨੈਟਵਰਕ
ਜੈਪੁਰ, 29 ਅਪ੍ਰੈਲ, 2025: ਦੇਸ਼ ਵਿਚ ਚਲ ਰਹੇ ਆਈ ਪੀ ਐਲ ਟੂਰਨਾਮੈਂਟ ਵਿਚ ਗੁਜਰਾਤ ਟਾਈਟਨਜ਼ ਬਨਾਮ ਰਾਜਸਥਾਨ ਰੋਇਲਜ਼ ਦੇ ਇਕ ਮੈਚ ਵਿਚ ਦੇਸ਼ ਨੂੰ ਨਵਾਂ ਤੇ ਵੱਡਾ ਕ੍ਰਿਕਟ ਸਿਤਾਰਾ ਮਿਲਿਆ ਜਦੋਂ ਸਿਰਫ 14 ਸਾਲ ਦੀ ਉਮਰ ਦੇ ਵੈਭਵ ਸੂਰਿਆਵੰਸ਼ੀ ਨੇ 35 ਗੇਂਦਾਂ ਵਿਚ 100 ਦੌੜਾਂ ਬਣਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਉਸਨੇ 38 ਗੇਂਦਾਂ ਵਿਚ ਕੁੱਲ 101 ਦੌੜਾਂ ਬਣਾਈਆਂ ਜਿਹਨਾਂ ਵਿਚ 7 ਚੌਕੇ ਤੇ 11 ਛੱਕੇ ਸ਼ਾਮਲ ਸਨ।
ਇੰਨੀ ਛੋਟੀ ਉਮਰ ਵਿਚ ਇੰਨੀ ਵੱਡੀ ਪ੍ਰਾਪਤੀ ਕਰਦਿਆਂ ਵੈਭਵ ਟੀ 20 ਕ੍ਰਿਕਟ ਵਿਚ ਸੈਂਕੜਾ ਮਾਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਕ੍ਰਿਕਟ ਸਿਤਾਰਾ ਬਣ ਗਿਆ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
2 | 8 | 6 | 6 | 9 | 0 | 2 | 5 |