← ਪਿਛੇ ਪਰਤੋ
DGP ਨੇ ਪਾਈਪਿੰਗ ਸੈਰੇਮਨੀ 'ਚ ਦੋ ਨਵੇਂ ਬਣੇ ਡੀ ਆਈ ਜੀਜ਼ ਦੇ ਸਜਾਏ ਸਟਾਰ ਚੰਡੀਗੜ੍ਹ, 30 ਜਨਵਰੀ, 2023: ਪੰਜਾਬ ਸਰਕਾਰ ਨੇ ਹਾਲ ਹੀ ਵਿਚ 2009 ਬੈਚ ਦੇ ਪੰਜ ਆਈ ਪੀ ਐਸ ਅਫਸਰਾਂ ਨੂੰ ਡਿਪਟੀ ਇੰਸਪੈਕਟਰ ਜਨਰਲ ਦੇ ਅਹੁਦੇ ’ਤੇ ਪ੍ਰੋਮੋਟ ਕੀਤਾ ਸੀ।ਅੱਜ ਦੋ ਅਫਸਰਾਂ ਰਾਕੇਸ਼ ਕੌਸ਼ਲ ਅਤੇ ਅਜੈ ਮਲੂਜਾ ਦੀ ਪਾਈਪਿੰਗ ਸੈਰੇਮਨੀ ਯਾਨੀ ਸਟਾਰ ਲਗਾਉਣ ਦਾ ਸਮਾਗਮ ਡੀ ਜੀ ਪੀ ਗੌਰਵ ਯਾਦਵ ਦੇ ਦਫਤਰ ਵਿਚ ਹੋਇਆ। ਡੀ ਜੀ ਪੀ ਨੇ ਦੋਵਾਂ ਅਫਸਰਾਂ ਨੂੰ ਸਟਾਰ ਲਗਾਏ ਅਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਆਈ ਜੀ ਇੰਟੈਲੀਜੈਂਸ ਜਤਿੰਦਰ ਔਲਖ ਅਤੇ ਆਈ ਜੀ ਹੈਡਕੁਆਰਟਰ ਡਾਕਟਰ ਸੁਖਚੈਨ ਸਿੰਘ ਗਿੱਲ ਵੀ ਹਾਜ਼ਰ ਸਨ।
Total Responses : 169