ਫੇਸਬੁੱਕ ਦਾ ਬਦਲਿਆ ਜਾਵੇਗਾ ਨਾਂ, ਪੜ੍ਹੋ ਕਿਉਂ
ਵਾਸ਼ਿੰਗਟਨ, 20 ਅਕਤੂਬਰ, 2021: ਚਰਚਾ ਹੈ ਕਿ ਫੇਸਬੁੱਕ ਦਾ ਨਾਂ ਅਗਲੇ ਹਫਤੇ ਬਦਲਿਆ ਜਾ ਸਕਦਾ ਹੈ ਕਿਉਂਕਿ ਕੰਪਨੀਦੇ ਸੰਸਥਾਪਕ ਮਾਰਕ ਜਕਰਬਰਗ ਇਸਦੇ ਦਾਇਰੇ ਨੂੰ ਵੱਡਾ ਕਰਨਾ ਚਾਹੁੰਦੇ ਹਨ।
ਦਾ ਵਰਜ ਦੇ ਹਵਾਲੇ ਨਾਲ ਸਪੂਤਨਿਕ ਨਿਊਜ਼ ਦੀ ਇਕ ਰਿਪੋਰਟ ਮੁਤਾਬਕ 28 ਅਕਤੂਬਰ ਨੂੰ ਹੋ ਰਹੀ ਕੰਪਨੀ ਦੀ ਸਾਲਾਨਾ ਕਨੈਕਟ ਕਾਨਫਰੰਸ ਵਿਚ ਇਸ ਨਾਂ ਤਬਦੀਲੀ ’ਤੇ ਚਰਚਾ ਕੀਤੀ ਜਾਵੇਗੀ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਜਕਰਬਰਗ ਚਾਹੁੰਦੇ ਹਨ ਕਿ ਇਸਦਾ ਨਾਂ ਸਿਰਫ ਸੋਸ਼ਲ ਮੀਡੀਆ ਦੇ ਤੌਰ ’ਤੇ ਹੀ ਨਾ ਜਾਣਿਆ ਜਾਵੇ ਬਲਕਿ ਇਸਦਾ ਘੇਰਾ ਵੱਡਾ ਹੋਵੇ ਤੇ ਵਪਾਰਕ ਪਹੁੰਚ ਵਾਲਾ ਹੋਵੇ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨੀਲੀ ਫੇਸਬੁੱਕ ਐਪ ਵੀ ਤਿਆਰ ਕੀਤੀ ਗਈਹੈ ਜੋ ਲਾਂਚ ਕੀਤੀ ਜਾਵੇਗੀ। ਕੰਪਨੀ ਵੱਲੋਂ ਫੇਸੁੱਕ ਤੋਂ ਇਲਾਵਾ ਵਟਸਐਪ, ਇੰਸਟਾਗ੍ਰਾਮ ਤੇ ਹੋਰ ਸਾਫਟਵੇਅਰ ਵੀ ਚਲਾਏ ਜਾ ਰਹੇ ਹਨ।