ਗਰਭਵਤੀਆਂ ਤੇ ਲੈਕਟੇਟਿੰਗ ਮਾਵਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕੀਤਾ
ਫਤਿਹਗੜ੍ਹ ਸਾਹਿਬ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021- ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਵੱਲੋਂ ਕੋਵਿਡ ਵੈਕਸੀਨੇਸ਼ਨ ਲਈ ਗਰਭਵਤੀਆਂ ਤੇ ਬੱਚਿਆ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾ ਨੂੰ ਟੀਕਾਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਗਰਭਵਤੀਆਂ ਤੇ ਲੈਕਟੇਟਿੰਗ ਮਾਂਵਾ ਲਈ ਬਿਲਕੁੱਲ ਸੁਰੱਖਿਅਤ ਹੈ ਤੇ ਉਨ੍ਹਾਂ ਨੂੰ ਖੁੱਦ ਤੇ ਆਪਣੇ ਬੱਚਿਆਂ ਨੂੰ ਕਰੋਨਾ ਤੋਂ ਬਚਾਉਣ ਲਈ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਵੈਕਸੀਨ ਪ੍ਰਤੀ ਕਿਸੇ ਵੀ ਤਰ੍ਹਾਂ ਦੇ ਵਹਿਮ ਵਿਚ ਨਹੀਂ ਪੈਣਾ ਚਾਹੀਦਾ, ਸਗੋਂ ਆਪਣੇ ਬੱਚੇ ਦੇ ਵਧੀਆ ਭਵਿੱਖ ਲਈ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਕਿਸੇ ਦੇ ਮਨ ਵੀ ਕੋਈ ਸ਼ੱਕ ਹੋੇਵੇ ਤਾਂ ਉਹ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਕਦੇ ਵੀ ਆ ਕੇ ਡਾਕਟਰ ਦੀ ਸਲਾਹ ਲੈ ਸਕਦਾ ਹੈ।