ਆਈ ਸੀ ਐਸ ਈ 10ਵੀਂ ਤੇ ਆਈ ਐਸ ਸੀ 12ਵੀਂ ਦੇ ਨਤੀਜੇ ਲਈ ਤਾਰੀਕਾਂ ਦਾ ਹੋਇਆ ਐਲਾਨ, ਪੜ੍ਹੋ ਕਦੇ ਆਉਣਗੇ ਨਤੀਜੇ
ਨਵੀਂ ਦਿੱਲੀ, 23 ਜੁਲਾਈ, 2021:ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ ਯਾਨੀ (ਸੀਆਈ ਐਸ ਸੀ ਈ) ਨੇ 2021 ਲਈ ਆਈਸੀ ਐਸ ਈ ਦਸਵੀਂ ਤੇ ਆਈਐਸ ਸੀ 12ਵੀਂ ਦੇ ਨਤੀਜੇ ਘੋਸ਼ਤ ਕਰਨ ਲਈ ਤਾਰੀਕ ਦਾ ਐਲਾਨ ਕਰ ਦਿੱਤਾ ਹੈ।
ਪ੍ਰੀਸ਼ਦ ਵੱਲੋਂ ਅੱਜ ਜਾਰੀ ਬਿਆਨ ਮੁਤਾਬਕ ਆਈਸੀਐਸਈ (10 ਵੀਂ ਕਲਾਸ) ਅਤੇ ਆਈਐਸਸੀ (12 ਵੀਂ ਕਲਾਸ) ਦੇ ਨਤੀਜੇ ਅਤੇ ਸਕੋਰ ਕਾਰਡ 24 ਜੁਲਾਈ ਨੂੰ 3 ਵਜੇ ਐਲਾਨੇ ਜਾਣਗੇ।