ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਦਿਆਰਥੀਆਂ ਦੀ ਸਮੁੱਚੀ ਸ਼ਖਸ਼ੀਅਤ ਦੀ ਉਸਾਰੀ ਲਈ ਵਚਨਬੱਧ- ਡਾ. ਗੋਸਲ
ਲੁਧਿਆਣਾ, 16.11.2025- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਅੰਤਰ ਕਾਲਜ ਯੁਵਕ ਮੇਲਾ 2025-26 ਜਿਵੇਂ-ਜਿਵੇਂ ਆਪਣੇ ਸਿਖਰਲੇ ਪੜਾਅ ਵੱਲ ਰਿਹਾ ਹੈ ਉਵੇਂ ਹੀ ਇਸ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਵਿਚਲੇ ਉਤਸ਼ਾਹ ਅਤੇ ਜੋਸ਼ ਦਾ ਸਮੁੰਦਰ ਠਾਠਾ ਮਾਰਦਾ ਨਜ਼ਰ ਆ ਰਿਹਾ ਹੈ। ਵਿਦਿਆਰਥੀ ਭਲਾਈ ਡੈਕਟ ਡਾਰੈਕਟੋਰੇਟ ਵੱਲੋਂ ਕਰਵਾਏ ਜਾ ਰਹੇ ਇਸ ਯੁਵਕ ਮੇਲੇ ਦਾ ਆਨੰਦ ਮਾਨਣ ਲਈ ਯੂਨੀਵਰਸਿਟੀ ਦੇ ਸਬੰਧਤ ਸਾਰੇ ਕਾਲਜਾਂ ਅਤੇ ਇੰਸਟੀਟਿਊਟ ਆਫ ਐਗਰੀਕਲਚਰ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ, ਵਿਗਿਆਨੀਆਂ ਅਤੇ ਮਾਹਿਰਾਂ ਨਾਲ ਪੀਏਯੂ ਦੇ ਐਮ ਐਸ ਖਹਿਰਾ ਓਪਨ ਥੀਏਟਰ ਵਿੱਚ ਸਾਰਾ ਦਿਨ ਰੌਣਕਾਂ ਲੱਗੀਆਂ ਰਹੀਆਂ। ਅੱਜ ਦੇ ਵਿਸ਼ੇਸ਼ ਮੁਕਾਬਲੇ ਕੁਇਜ਼ (ਜਰਨਲ), ਸਮੂਹ ਲੋਕ ਨਾਚ, ਮਾਇਮ, ਭੰਡ ਮੋਨੋ ਐਕਟਿੰਗ ਅਤੇ ਇਕਾਗੀ ਦੇ ਰਹੇ ਜਿਨਾਂ ਵਿੱਚ ਵਿਦਿਆਰਥੀਆਂ ਨੇ ਵੱਧ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਆਪਣੀ ਕਲਾ ਅਤੇ ਲਿਆਕਤ ਦੇ ਜ਼ੌਹਰ ਵਿਖਾਏ।
ਡਾ.ਸਤਿਬੀਰ ਸਿੰਘ ਗੋਸਲ ਵਾਈ ਚਾਂਸਲਰ ਪੀਏਯੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਯੁਵਕ ਮੇਲਿਆਂ ਦੀ ਇਹ ਪ੍ਰੰਪਰਾ ਬਹੁਤ ਚਿਰਕਾਲੀ ਹੈ ਅਤੇ ਕਿੰਨੇ ਹੀ ਵਿਦਿਆਰਥੀ ਇਹਨਾਂ ਵਿੱਚ ਸਿਖਲਾਈ ਹਾਸਲ ਕਰਕੇ ਆਪਣੀ ਕਲਾ ਨੂੰ ਨਿਖਾਰ ਕੇ ਅੱਜ ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਅਣਮੋਲ ਵਿਰਾਸਤ ਅਣਮੋਲ ਵਿਰਾਸਤ ਦੀ ਸਾਂਭ ਸੰਭਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਸਮੁੱਚੀ ਸ਼ਖਸ਼ੀਅਤ ਦੀ ਉਸਾਰੀ ਕਰਨ ਲਈ ਵਚਨਬੱਧ ਹੈ ਅਤੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਸਾਡੇ ਵਿਗਿਆਨੀ ਅਤੇ ਮਾਹਿਰ ਪੂਰੀ ਲਗਨ ਨਾਲ ਆਪਣੀ ਸੇਵਾ ਨਿਭਾ ਰਹੇ ਹਨ।
ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਜਿੰਮੇਵਾਰ ਨਾਗਰਿਕ ਬਣਾਉਣ ਯੁਵਕ ਦੇ ਯੁਵਕ ਮੇਲਿਆਂ ਅਤੇ ਹੋਰ ਗਤੀਵਿਧੀਆਂ ਰਾਹੀਂ ਉਹਨਾਂ ਅੰਦਰ ਲੁਕੀਆਂ ਹੋਈਆਂ ਕਲਾਵਾਂ ਨੂੰ ਨਿਖਾਰ ਕੇ ਵਧੀਆ ਕਲਾਕਾਰ ਬਣਾਉਣ ਵਿੱਚ ਡਾਇਰੈਕਟੋਰੇਟ ਵੱਡੀ ਭੂਮਿਕਾ ਨਿਭਾ ਰਿਹਾ ਹੈ। ਯੁਵਕ ਮੇਲੇ ਵਿੱਚ ਹਿੱਸਾ ਲੈ ਹੈ ਰਹੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦਿਆਂ ਉਨਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਪੀਏਯੂ ਦੇ ਇਸ ਰੰਗ ਮੰਚ ਤੋਂ ਵੱਡੇ ਕਲਾਕਾਰ ਬਣਨਗੇ ਜੋ ਯੂਨੀਵਰਸਿਟੀ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨਗੇ।
ਅੱਜ ਦੇ ਯੁਵਕ ਮੇਲੇ ਦੀ ਪ੍ਰਧਾਨਗੀ ਕਰਦਿਆਂ ਡਾਕਟਰ ਰਵੀ ਇੰਦਰ ਸਿੰਘ ਗਿੱਲ ਡੀਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਪੀਏਯੂ ਆਪਣੇ ਖੇਤੀ ਵਿਗਿਆਨੀਆਂ ਦੀ ਬਦੌਲਤ ਸਿਰਫ ਦੇਸ਼ ਦੇ ਅਣਭੰਡਾਰ ਨੂੰ ਭਰਪੂਰ ਕਰਨ ਲਈ ਪੰਜਾਬ ਦੇ ਕਿਸਾਨਾਂ ਦੀ ਆਸ਼ਾਵਾਦੀ ਕਰਨ ਵਜੋਂ ਹੀ ਨਹੀਂ ਜਾਣੀ ਜਾਂਦੀ ਬਲਕਿ ਖੇਤੀ ਸੱਭਿਆਚਾਰ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧ ਕਰਨ ਵਜੋਂ ਵੀ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਜਿੱਥੇ ਕਣਕ ਝੋਨੇ ਅਤੇ ਹੋਰ ਫਸਲਾਂ ਦੇ ਅੰਬਾਰ ਲਗਾ ਕੇ ਦੇਸ਼ ਨੂੰ ਅਨਾਜ ਪੱਖੋਂ ਸੁਰੱਖਿਆ ਪ੍ਰਦਾਨ ਕਰ ਰਹੀ ਹੈ ਉੱਥੇ ਇਸ ਮਿੱਟੀ ਵਿੱਚ ਪੈਦਾ ਹੋਏ ਕਲਾਕਾਰ ਵੀ ਬਾਲੀਵੁੱਡ ਅਤੇ ਕਈ ਹਾਲੀਵੁੱਡ ਹਰ ਥਾਂ ਆਪਣੀ ਆਪਣੀ ਬਾਂਕ ਜਮਾ ਰਹੇ ਹਨ ਅਤੇ ਇਹਨਾਂ ਦੀ ਕਲਾ ਨੂੰ ਨਿਖਾਰਨ ਵਿੱਚ ਪੀਏਯੂ ਦੀ ਭੂਮਿਕਾ ਅਹਿਮ ਹੈ।
ਡਾ.ਨਿਰਮਲ ਜੋੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਪੰਤਵੰਤਿਆਂ ਅਤੇ ਮਾਹਿਰਾਂ ਨੂੰ ਨਿਘਾ ਜੀ ਆਇਆ ਕਹਿੰਦਿਆਂ ਯੂਵਕ ਮੇਲੇ ਦੀ ਸਮੁੱਚੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਯੂਵਕ ਮੇਲੇ ਵਿੱਚ ਵਿਰਕਤ ਕਰ ਰਹੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਇਹਨਾਂ ਮੁਕਾਬਲਿਆਂ ਵਿੱਚ ਹਾਰ- ਜਿੱਤ ਦੀ ਪਰਵਾਹ ਕਿਤੇ ਬਿਨਾਂ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਅੱਜ ਦੇ ਕੁਇਜ਼ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕਾਲਜ ਆਫ ਹਾਰਟੀਕਲਚਰ ਅਤੇ ਦੂਜਾ ਸਥਾਨ ਖੇਤੀਬਾੜੀ ਕਾਲਜ ਪੀਏਯੂ ਅਤੇ ਬੇਸਿਕ ਸਾਇੰਸ ਅਤੇ ਹਿਊਮਨਿਟੀਜ ਕਾਲਜ ਤੀਜਾ ਸਥਾਨ ਖੇਤੀ ਇੰਜਨੀਅਰਿੰਗ ਅਤੇ ਟੈਕਨੋਲਜੀ ਕਾਲਜ ਨੂੰ ਹਾਸਲ ਹੋਇਆ। ਇਸੇ ਤਰ੍ਹਾਂ ਸਮੂਹਿਕ ਲੋਕ ਨਾਚਾਂ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ, ਦੂਜਾ ਸਥਾਨ ਕਮਿਊਨਿਟੀ ਸਾਇੰਸ ਕਾਲਜ ਤੀਜਾ ਸਥਾਨ ਖੇਤੀ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਕਾਲਜ ਨੂੰ ਹਾਸਲ ਹੋਇਆ।