Kanwarpal Singh ਬਣੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ
ਭਾਜਪਾ ਦੇ ਸਤੀਸ਼ ਕੁਮਾਰ ਪੱਪੂ ਅਤੇ ਕਾਂਗਰਸ ਦੇ ਵਰਿੰਦਰ ਸਿੰਘ ਕਲੇਰ ਬਣੇ ਮੀਤ ਪ੍ਰਧਾਨ
ਐਸ.ਡੀ.ਐਮ. ਦੀ ਅਗਵਾਈ ਹੇਠ ਹੋਈ ਚੋਣ, ਭਾਜਪਾ ਦੇ ਸਮਰਥਨ ਨਾਲ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਪ੍ਰਧਾਨਗੀ
ਜਗਰਾਉਂ (ਦੀਪਕ ਜੈਨ)
ਨਗਰ ਕੌਂਸਲ ਜਗਰਾਉਂ ਦੀ ਪ੍ਰਧਾਨਗੀ ਲਈ ਮੰਗਲਵਾਰ 1 ਜੁਲਾਈ ਨੂੰ ਟਾਊਨ ਹਾਲ ਵਿਖੇ ਹੋਈ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਕਵੰਰਪਾਲ ਸਿੰਘ ਨਗਰ ਕੌਂਸਲ ਦੇ ਨਵੇਂ ਪ੍ਰਧਾਨ, ਭਾਜਪਾ ਦੇ ਸਤੀਸ਼ ਕੁਮਾਰ ਪੱਪੂ ਸੀਨੀਅਰ ਮੀਤ ਪ੍ਰਧਾਨਾਂ ਤੇ ਕਾਂਗਰਸ ਦੇ ਵਰਿੰਦਰ ਸਿੰਘ ਕਲੇਰ ਮੀਤ ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਐਸ.ਡੀ.ਐਮ. ਜਗਰਾਉਂ ਬਾਦਲ ਦੀਨ ਦੀ ਅਗਵਾਈ ਹੇਠ ਸੰਪੰਨ ਹੋਈ।
ਚੋਣ ਦੌਰਾਨ ਭਾਜਪਾ ਦੇ ਸਮਰਥਨ ਨਾਲ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਵਿੱਚ ਸਫਲ ਰਹੀ। ਇਸ ਨਾਲ ਜਗਰਾਉਂ ਨਗਰ ਕੌਂਸਲ ਦੀ ਕਮਾਨ ਹੁਣ ਕਵੰਰਪਾਲ ਸਿੰਘ ਦੇ ਹੱਥਾਂ ਵਿੱਚ ਆ ਗਈ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਨਗਰ ਕੌਂਸਲ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦੇਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵੀਂ ਲੀਡਰਸ਼ਿਪ ਤੋਂ ਉਮੀਦਾਂ ਜਤਾਈਆਂ ਜਾ ਰਹੀਆਂ ਹਨ।
- Download Babushahi App
-
-