ISRO EOS-09 ਸੈਟੇਲਾਈਟ ਮਿਸ਼ਨ 'ਤੀਜੇ ਪੜਾਅ' ਵਿੱਚ ਅਸਫਲ
ISRO ਮੁਖੀ ਨੇ ਕਿਹਾ, ਅਸੀਂ ਦੁਬਾਰਾ ਹੰਭਲਾ ਮਾਰਾਂਗੇ
ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ISRO) ਨੂੰ ਐਤਵਾਰ, 18 ਮਈ 2025 ਨੂੰ ਆਪਣੇ 101ਵੇਂ ਮਿਸ਼ਨ ਵਿੱਚ ਨਾਕਾਮੀ ਮਿਲੀ। EOS-09 ਸੈਟੇਲਾਈਟ ਨੂੰ Polar Satellite Launch Vehicle (PSLV-C61) ਰਾਹੀਂ ਸਵੇਰੇ 5:59 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ, ਪਰ ਉਡਾਣ ਦੇ ਤੀਜੇ ਪੜਾਅ ਦੌਰਾਨ ਤਕਨੀਕੀ ਸਮੱਸਿਆ ਆਉਣ ਕਾਰਨ ਇਹ ਮਿਸ਼ਨ ਪੂਰਾ ਨਹੀਂ ਹੋ ਸਕਿਆ।
ISRO ਦੇ ਚੇਅਰਮੈਨ ਡਾ. ਵੀ. ਨਾਰਾਇਣਨ ਨੇ ਕਿਹਾ: "ਤੀਜੇ ਪੜਾਅ ਦੇ ਕੰਮਕਾਜ ਦੌਰਾਨ, ਅਸੀਂ ਇੱਕ ਨਿਰੀਖਣ ਦੇਖ ਰਹੇ ਹਾਂ, ਅਤੇ ਮਿਸ਼ਨ ਪੂਰਾ ਨਹੀਂ ਹੋ ਸਕਿਆ। ਵਿਸ਼ਲੇਸ਼ਣ ਤੋਂ ਬਾਅਦ, ਅਸੀਂ ਵਪਸ ਆਵਾਂਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ PSLV-C61 ਦੀ ਲਾਂਚਿੰਗ ਦੇ ਪਹਿਲੇ ਦੋ ਪੜਾਵਾਂ ਆਮ ਤੌਰ 'ਤੇ ਸਫਲ ਰਹੇ, ਪਰ ਤੀਜੇ ਪੜਾਅ ਵਿੱਚ ਆਈ ਤਕਨੀਕੀ ਨੁਕਸ ਕਾਰਨ ਉਪਗ੍ਰਹਿ ਨੂੰ ਨਿਰਧਾਰਤ ਔਰਬਿਟ ਵਿੱਚ ਨਹੀਂ ਪਹੁੰਚਾਇਆ ਜਾ ਸਕਿਆ।